ਦੁਨਿਆਵੀ ਰਾਜਨੀਤੀ ਤੇ Inclusion

ਪੂਰੀ ਦੁਨੀਆਂ ਤੇ ਜੋ ਰਾਜਨੀਤੀ ਖੇਡੀ ਜਾ ਰਹੀ ਹੈ, ਇਸ ਵਿੱਚ ਮੁਖ ਤੌਰ ਤੇ ਦੋ ਗਰੁੱਪ ਹਨ।

ਸੱਜਾ ਤੇ ਖੱਬਾ ਹੀ ਕਹਿ ਲਵੋ। ਸੱਜਾ inclusion ਨੂੰ ਜਰੂਰੀ ਨਹੀਂ ਸਮਝਦਾ। ਖੱਬਾ ਖਰੀਦ ਕੇ include ਕਰਨ ਵਿਚ ਵਿਸ਼ਵਾਸ ਰੱਖਦਾ। ਅਸਲ ਤੌਰ ਤੇ inclusion ਅਜੇ ਤੱਕ ਕੋਈ ਵੀ ਲਾਗੂ ਨਹੀਂ ਕਰ ਪਾਇਆ।

ਕੁਝ ਮਹੱਤਵਪੂਰਨ ਫੈਸਲੇ ਤਕਨੀਕੀ ਜਾਣਕਾਰੀ ਤੋਂ ਲਏ ਜਾਣੇ ਚਾਹੀਦੇ ਹਨ। ਉਦਾਹਰਣ ਦੇ ਤੌਰ ਤੇ ਪੈਟਰੋਲ ਗੱਡੀ ਨੂੰ ਬਿਜਲਈ ਕਾਰ ਨਾਲ replace ਕਰਨਾ। ਕਿੰਨੇ ਕੁ ਨਾਗਰਿਕ ਹੋਣਗੇ ਜਿਹਨਾਂ ਨੂੰ ਇਸ ਦੇ ਵਾਤਾਵਰਨ ਉੱਤੇ ਪ੍ਰਭਾਵ ਜਾ ਇਸ ਦੇ efficient ਤੇ beneficial ਹੋਣ ਬਾਰੇ ਜਾਣਕਾਰੀ ਹੋਵੇਗੀ।

ਜੇ ਸੜਕਾਂ ਤੋਂ ਧੂੰਆਂ ਹਟਾ ਕੇ ਫੈਕਟਰੀਆਂ ਵਿਚ ਲਿਜਾਇਆ ਜਾਵੇ ਕੀ ਇਸ ਦਾ ਮਤਲਬ ਵਾਤਾਵਰਨ ਦੀ ਸ਼ੁੱਧਤਾ ਹੋਵੇਗਾ ????

ਬੈਟਰੀ ਦੀ ਉਮਰ 5 -7 ਸਾਲ ਤੋਂ ਜਿਆਦਾ ਨਹੀਂ ਹੁੰਦੀ , ਬਲਕਿ ਇਹ ਸਾਲਾਂ ਵਿਚ ਨਾਪੀ ਹੀ ਨਾਹੀ ਜਾਂਦੀ। ਇਸ ਨੂੰ ਨਾਪਣ ਦਾ scale ਹੈ charge -recharge cycle . ਮੰਨ ਲਵੋ 100 Charge -Recharge cycle ਦੀ ਬੈਟਰੀ ਹੈ ਤਾਂ 100 ਵਾਰ ਖਾਲੀ -charge ਤੋਂ ਬਾਅਦ ਖਤਮ। ਜਦ ਕੇ ਇੰਜਣ 30-40 ਸਾਲ ਕਿਤੇ ਨਹੀਂ ਜਾਂਦਾ। ਬਿਜਲਈ ਕਾਰ ਦੀ ਬੈਟਰੀ ਆਮ ਬੈਟਰੀ ਵਾਂਗ ਨਹੀਂ ਹੁੰਦੀ। ਆਮ ਬੈਟਰੀ 50AH ਦੀ ਹੋ ਸਕਦੀ ਜਦ ਕੇ ਬਿਜਲਈ ਕਾਰ ਨੂੰ ਪ੍ਰਤੀ ਘੰਟਾ 35 Ampere ਚਾਹੀਦੇ , ਜੇ 4 ਘੰਟੇ drive ਕਰਨੀ ਹੋਵੇ 140 Amperes . ਇਸ ਤੋਂ ਇਲਾਵਾ ਇਸ ਦੀ ਕੀਮਤ $8000-15000 ਹੈ , ਤੇ ਇਹ ਪਿਛਲੀਆਂ ਸੀਟਾਂ ਦੇ ਥੱਲੇ install ਕੀਤੀ ਜਾਂਦੀ ਹੈ। ਇਸ ਨੂੰ ਬਦਲਣ ਦਾ labor ਖਰਚ ਵੀ ਜੋੜ ਲਿਆ ਜਾਵੇ ਤਾਂ ਆਮ ਨਾਗਰਿਕ ਇਸ ਨੂੰ afford ਹੀ ਨਹੀਂ ਕਰ ਸਕਦਾ। ਇੱਕ charger ਆਪਣਾ ਖਰੀਦਣਾ ਪੈਂਦਾ ਹੈ ਤੇ ਖਰਾਬ ਹੋਣ ਤੇ ਨਵਾਂ ਖਰੀਦਣਾ ਪਵੇਗਾ। Charging station ਤੇ ਕਿੰਨਾ lineup ਹੋਵੇਗਾ , ਕਿੰਨੀ ਦੇਰ charge ਕਰਨ ਵਿਚ ਲੱਗੇਗੀ ?? ਇੰਜ ਜਾਨਣਾ ਬਹੁਤ ਜਰੂਰੀ ਹੈ ਖਾਸ ਕਰ ਉਹਨਾਂ ਦੇਸ਼ਾਂ ਵਿਚ ਜਿਥੇ ਤਨਖ਼ਾਹ ਘੰਟੇ ਦੇ ਹਿਸਾਬ ਨਾਲ ਮਿਲਦੀ ਹੈ।

ਕੁਝ ਰਾਜਨੀਤਿਕ ਤਾਕਤਾਂ ਇਹ ਕਹਿ ਕਿ ਕਿ ਤੇਲ ਵਾਲੀਆਂ ਗੱਡੀਆਂ ਨਾਲ ਵਾਤਾਵਰਨ ਨੂੰ ਨੁਕਸਾਨ ਹੈ ਆਪਣਾ ਮਨਸੂਬਾ ਲਾਗੂ ਕਰਨੀਆਂ ਚਾਹੁੰਦੀਆਂ ਹਨ। ਕੁਝ ਮੁੱਦੇ ਕਿਸੇ ਪਾਰਟੀ ਨਾਲ ਜੁੜ ਕੇ ਨਹੀਂ neutral ਰਹਿ ਕੇ ਸੋਚਣੇ ਚਾਹੀਦੇ ਹਨ। ਵਾਤਾਵਰਨ ਦੀ ਫਿਕਰ ਹੈ ਤਾਂ ਇਹੀ ਬੈਟਰੀਆਂ ਬਿਜਲੀ ਘਰ ਵਿਚ ਕਿਓਂ ਨਹੀਂ ਰੱਖ ਲੈਂਦੇ ਤੇ ਸੌਰ ਊਰਜਾ ਨਾਲ ਚਾਰਜ ਕਰਕੇ ਬਿਜਲੀ ਸਪਲਾਈ ਕੀਤੀ ਜਾਵੇ। ਕੋਲੇ ਨਾਲ ਬਿਜਲੀ ਬਣਾ ਕੇ ਕਾਰਾਂ ਬਿਜਲੀ ਤੇ ਕਰਕੇ ਕਿਹੜਾ ਫਾਇਦਾ ਹੈ ਵਾਤਾਵਰਨ ਨੂੰ। ਫਰਕ ਸਿਰਫ਼ ਏਨਾ ਕਿ ਬਿਜਲੀ producer ਨੂੰ ਪਤਾ ਹੈ ਬੈਟਰੀ life ਦਾ ਨਾਗਰਿਕਾਂ ਨੂੰ ਨਹੀਂ। ਇਹੀ ਬੈਟਰੀਆਂ Electricity Producers ਨੂੰ ਵੇਚਣ ਤੇ ਕੋਲੇ ਨੂੰ ਵਰਤਣਾ ਬੰਦ ਕਰਨ ਦਾ ਉਦੇਸ਼ ਦੇਣ। ਵਾਤਾਵਰਨ ਨੂੰ ਨੁਕਸਾਨ ਦੇਣ ਵਾਲੀ ਪਲਾਸਟਿਕ ਪੈਕਿੰਗ ਬੰਦ ਕਰਨ , ਮੰਡੀਆਂ ਵਿਚ ਤਾਜ਼ਾ ਸਬਜ਼ੀਆਂ ਸਿੱਧਾ producer ਜਾ ਕਿਸਾਨ ਵੇਚੇ। ਜਿਥੇ ਵਾਤਾਵਰਨ ਨੂੰ ਅਸਲ ਨੁਕਸਾਨ ਉਸਨੂੰ ਤਾਂ address ਨਹੀਂ ਕੀਤਾ ਜਾਂਦਾ।

They are offering trade-in to remove gasoline cars so that they are no more available in the market.

%d bloggers like this: