ਈਮਾਨ Honesty

ਦੋਸਤੋ ਮੇਰੀ ਬੇਨਤੀ ਦੇ ਬਾਵਜੂਦ ਕਿਸੇ ਨੇ ਕੋਈ ਵਿਸ਼ਾ (Subject /Topic ) ਅਜੇ ਤੱਕ ਭੇਜਿਆ ਨਹੀਂ। ਆਪਣੀ ਸਮਝ ਮੁਤਾਬਕ ਸਤਿੰਦਰ ਸਰਤਾਜ ਜੀ ਦੀ ਨਵੀਂ Album ਤਹਿਰੀਕ ਵਿੱਚੋ “ਈਮਾਨ ” ਨੂੰ ਵਿਸ਼ਾ ਚੁਣਿਆ ਹੈ।

ਕਿਸੇ ਦਾ ਈਮਾਨ ਕੋਈ ਨਾ 
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾ ਆਉਣ ਦੇ 
ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ 
   ਪਿਆਰ ਨੂੰ ਵਪਾਰ ਦੱਸਦੇ ਵੇਖੋ ਹੋ ਗਿਆ ਕੀ ਮੁਹੱਬਤਾਂ ਦਾ ਹਾਲ ਜੀ 
   ਇਸ਼ਕੇ ਨੇ ਡੁੱਬ ਮਰਨਾ ਰਹੇ ਖੇਡਦੇ ਜੇ ਇਹਦੇ ਨਾਲ ਚਾਲ ਜੀ 
   ਮੁਹੱਬਤਾਂ ਖਰੀਦ ਲਾਵਾਂਗੇ ਕਹਿੰਦਾ ਪਾਗਲਾਂ ਨੂੰ ਮਝੀਆਂ ਚਰਾਉਣ ਦੇ 
   ਰਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ 
ਮਿਲ ਜਾਏ ਗਵਾਂਢੀਆਂ ਨੂੰ ਕੁਛ ਤਾਂ ਫਿਰ ਠੋਕ ਠੋਕ ਰੱਬ ਨੂੰ ਨੇ ਕੋਸਦੇ 
ਮੈਂ ਵੀ ਤਾਂ ਸੀ ਤੇਰਾ ਹੀ ਬੰਦਾ ਕਾਹਤੋਂ ਭਾਗ ਤੂੰ ਜਗਾਏ ਰੱਬ ਓਸ ਦੇ 
ਮੈਂ ਆਪਣਾ ਚੁਬਾਰਾ ਛਤਣਾਂ ਇੱਟਾਂ ਵਾਸਤੇ ਇਹਨਾਂ ਦੀ ਕੰਧ ਢਾਉਣ ਦੇ 
ਰਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ
   ਯਾਰੀ ਜਿਹੇ ਪਾਕ ਅਲਫ਼ਾਜ਼ ਨੂੰ ਵੀ ਕਾਫਰਾਂ ਨੇ ਮਿੱਟੀ ਵਿਚ ਰੋਲ ਤਾ 
   ਮਾੜੇ ਸਮੇਂ ਜਿਹਨਾਂ ਸਾਥ ਦਿੱਤਾ ਇਹਨਾਂ ਉਹਨੂੰ ਵੀ ਰੁਪਈਆਂ ਵਿਚ ਤੋਲ ਤਾ 
   ਕਿ ਛੱਡ ਤੂੰ ਗਰੀਬ ਯਾਰ ਨੂੰ ਕਹਿੰਦੇ ਉਚਿਆਂ ਨਾਲ ਪੇਚਾ ਮੈਨੂੰ ਪਾਉਣ ਦੇ 
   ਰਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ
ਬੱਚਿਆਂ ਨੂੰ ਹੁਣ ਤੋਂ ਸਿਖਾਵਦੇਂ ਨੇ ਕਿਵੇਂ ਕਿਸੇ ਉੱਤੇ ਟੋਪੀ ਪਾਈਦੀ 
ਮੋਟੀ ਮਾਰ ਮਾਰਨੀ ਹੋਵੇ ਤਾਂ ਫਿਰ ਸ਼ੁਰੂ ਤੋਂ ਸਿਆਸਤ ਲੜਾਈਦੀ 
ਮਾਰਦੇ ਨੇ ਸ਼ੇਖੀ ਆਉਂਣ ਕੇ ਕਿਵੇਂ ਠੱਗਿਆ ਫ਼ੁਆਰ ਨੂੰ ਸੁਣਾਉਣ ਦੇ 
   ਕੌਣ ਹੈ ਮਹਾਨ ਕੌਣ ਮਾੜਾ ਇਥੇ ਕਿਸੇ ਨੇ ਕਿ ਲੈਣਾ ਕਿਸੇ ਗੱਲ ਤੋਂ 
   ਭੁੱਲ ਗਏ ਨੇ ਮਹਾਂਪੁਰਖਾਂ ਨੂੰ ਕੌਣ ਕੱਢੇਗਾ ਇਹਨਾਂ ਨੂੰ ਦਲਦਲ ਚੋ 
   ਕਿਹੜਾ ਬਾਨੀ ਪਿੰਗਲਵਾੜੇ ਦਾ ਛੱਡ ਸ਼ੇਖਾਂ ਨਾਲ ਫੋਟੋਆਂ ਖਿਚਾਉਣ ਦੇ 
   ਰਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ
ਮੈਨੂੰ ਵੀ ਨੇ ਮੱਤਾਂ ਦੇਵਦੇਂ ਓਏ ਸਤਿੰਦਰ ਤੂੰ ਕਿਹੜੇ ਪਾਸੇ ਪੈ ਗਿਆ 
ਸੂਫ਼ੀ ਤਾਂ ਨੇ ਪਹਿਲਾਂ ਹੀ ਫ਼ਕੀਰ ਕਾਹਤੋਂ ਓਹਨਾ ਦੇ ਦੁਆਰੇ ਜਾ ਕੇ ਬਹਿ ਗਿਆ 
ਪੀਰ ਆਪੇ ਮੰਨ ਜਾਣਗੇ ਤੂੰ ਕੁਬੇਰ ਅਤੇ ਲੱਛਮੀ ਮਨਾਉਣ ਦੇ 
ਰਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ
    ਤੇਰੇ ਕਿਹਾਂ ਕੁਝ ਨਹੀਂ ਹੋਣਾ ਕਾਹਤੋਂ ਪਾਈ ਜਾਨਾ ਰੌਲਾ ਸਰਤਾਜ ਵੇ 
    ਚੀਕ ਚੀਕ ਕਿਸ ਨੂੰ ਸੁਣਾਵੇਂ ਤੇਰੀ ਔਥੇ ਤਕ ਪਹੁੰਚੇ ਨਾ ਆਵਾਜ਼ ਵੇ 
    ਤੂੰ ਗਾਈ ਚੱਲ ਚੁੱਪ ਕਰਕੇ ਵਾਜੇ ਸਾਜੀਆਂ ਨੂੰ ਆਪਣੇ ਬਜਾਉਣ ਦੇ 
    ਰਬ ਦਾ ਨਾ ਫੇਰ ਲੈ ਲਾਂਗੇ ਪਹਿਲਾ ਪੈਸੇ ਜਮ੍ਹਾ ਖਾਤੇ ਚ ਕਰਾਉਣ ਦੇ

ਡਾਕਟਰ ਸਤਿੰਦਰ ਸਰਤਾਜ। 

ਦੋਸਤੋ ਹੁਣ ਇਸ ਨੂੰ ਸਿਰਫ਼ ਗੀਤ ਤਕ ਹੀ ਸੀਮਿਤ ਕਰ ਦੇਣਾ ਚਾਹੀਦਾ ??
ਜਾਂ ਇਹ ਰੱਬ ਦਾ ਹੀ ਸੁਨੇਹਾ ਹੈ ਕਿ ਸਾਡੀ ਵੀ ਕੁਝ ਜਿੰਮੇਵਾਰੀ ਹੈ ??
ਕੀ ਈਮਾਨ ਨੂੰ ਜ਼ਿੰਦਗੀ ਵਿਚ ਅਪਨਾਉਣਾ ਜਰੂਰੀ ਨਹੀਂ ??
ਜੇ ਸ਼ਹਿਰ ਉੱਜੜ ਰਿਹਾ ਹੋਵੇ ਤੁਹਾਡਾ ਵੱਡਾ ਘਰ ਸੁਰੱਖਿਅਤ ਹੈ ??
ਦੂਸਰਿਆਂ ਨੂੰ ਫਾਂਸੀ ਟੰਗਣ ਨਾਲ ਤੁਹਾਡੇ ਆਪਣੇ ਪਾਪ ਧੁਲ ਜਾਣਗੇ ??
ਆਓ ਕਰਦੇ ਹਾਂ ਮਿਲ ਜੁਲ ਕੇ ਵਿਚਾਰ। ਬਣੀਆਂ ਬਣਾਈਆਂ ਪੋਸਟਾਂ 
ਸਾਂਝਾ ਕਰਨਾ ਤਾਂ ਬਹੁਤ ਸੌਖਾ ਹੁੰਦਾ। ਚਾਰ ਸ਼ਬਦ ਆਪਣੇ ਦਿਮਾਗ ਚ ਖੋਜ ਕੇ ਹੱਥਾਂ ਨਾਲ type ਕਰੋ 
ਜਾਂ ਪੰਨੇ ਤੇ ਲਿਖ ਕੇ ਫੋਟੋ ਖਿੱਚ ਕੇ ਪਾਓ ਪਤਾ ਤਾਂ ਲੱਗੇ ਤੁਹਾਡੇ ਪੈੱਨ ਦੀ ਨਿਬ ਕਿੰਨੀ ਮਜ਼ਬੂਤ ਹੈ। 

Punjabi poetry is not easy to translate into English but we will try in next post

 


 

Author: Amrik Khabra

Amrik Khabra representative for Khabra Electric Ltd.

7 thoughts on “ਈਮਾਨ Honesty”

 1. Jony knowing that you tell a lie very often, I have approved your comment and would like to interpret to the visitors of this website that “Jony means he loves Satinder Sartaaj.” Next time I am going to ground for a week Jony. Note it down

  Like

 2. Jony ਭਾਜੀ ਵਿਸ਼ੇ (subject) ਤੇ ਵੀ ਆਪਣੇ ਵਿਚਾਰ ਸਾਂਝੇ ਕਰੋ। ਵਿਸ਼ਾ ਹੈ “ਈਮਾਨ” ਕੀ ਕਹਿਣਾ ਚਾਹੋਗੇ ? ਕਿੰਨਾ ਕੁ ਜਰੂਰੀ ਹੈ ਈਮਾਨ ਜ਼ਿੰਦਗੀ ਵਿੱਚ ?

  Like

 3. ਈਮਾਨ ਇਕ ਬਹੁਤ ਹੀ ਵੱਡਾ ਅਤੇ ਡੂੰਘਾ ਵਿਸ਼ਾ ਚੁਣਿਆਂ ਹੈ।ਮੇਰੇ ਆਪਣੇ ਤਜਰਬੇ ਮੁਤਾਬਕ ਜਿਸਨੇ ਇਸਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਤਾਂ ਉਸਨੇ ਆਪਣਾ ਆਪ ਤਾਂ ਸਵਾਰਿਆ ਹੀ ਅਤੇ ਆਪਣੇ ਬੱਚਿਆਂ ਦਾ ਭਵਿੱਖ ਵੀ ਸਵਾਰ ਦਿੱਤਾ।

  Like

  1. ਤੁਹਾਡੀ ਇਸ ਗੱਲ ਨਾਲ ਸਹਿਮਤ ਹਨ ਰਸਤਾ ,ਮੁਸ਼ਕਿਲ ਜਰੂਰ ਹੁੰਦਾ ਪਰ ਜ਼ਿੰਦਗੀ ਸਹੀ ਰਾਹ ਤੇ ਰੱਖਦਾ ਹੈ।

   Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: