ਨਸ਼ੇ ਦੀ ਜਰੂਰਤ ਕਿਉਂ Why need drugs?

ਨਸ਼ਾ ਕੀ ਹੁੰਦਾ ਹੈ ?

ਨਸ਼ਾ ਇਕ ਰਸਾਇਣ ਪਦਾਰਥ ਹੈ ਜਿਹੜਾ ਤੁਹਾਡੀ ਦੇਖਣ ,ਸੁਣਨ , ਸੁੰਘਣ ਅਤੇ ਮਹਿਸੂਸ ਕਰਨ ਦੀ ਸਮਰੱਥਾ ਵਿਚ ਹੇਰਾ ਫੇਰੀ ਕਰਦਾ ਹੈ। ਇਸ ਦੀ ਵਰਤੋਂ ਸਰੀਰਕ ਜਾ ਮਾਨਸਿਕ ਦੁੱਖ ਦਰਦ ਤੋਂ ਅਸਥਾਈ ਤੌਰ ਤੇ ਛੁਟਕਾਰਾ ਪਾਣ ਲਈ ਕੀਤੀ ਜਾਂਦੀ ਹੈ ।

What is intoxicant?

A substance which manipulate your senses and change the way you see, hear, taste, smell or feel things. It is often used by some people to escape physical or psychological pain temporarily.

ਕੀ ਨਸ਼ਾ ਕਰਨ ਨਾਲ ਸਮਸਿਆਵਾਂ ਹੱਲ ਹੋ ਜਾਂਦੀਆਂ ਹਨ ?

ਨਸ਼ਾ ਕਰਨ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਪਰੰਤੂ ਨਸ਼ਾ ਉਤਰਨ ਤੇ ਹੋਰ ਵੱਡੀਆਂ ਜਰੂਰ ਹੋ ਜਾਂਦੀਆਂ ਹਨ।

Do drugs solve any problems?

Drugs do not solve any problems. On the contrary your problems get bigger after coming into senses.

ਜ਼ਿੰਦਗੀ ਵਿਚ ਹਰ ਕੋਈ ਚੰਗਾ ਮਹਿਸੂਸ ਕਰਨਾ ਚਾਹੁੰਦਾ ਹੈ , ਖੁਸ਼ ਰਹਿਣਾ ਚਾਹੁੰਦਾ ਹੈ ,ਸੁਖੀ ਰਹਿਣਾ ਚਾਹੁੰਦਾ ਹੈ। ਪਰ ਇਸ ਸਭ ਵਿੱਚ ਫਿਰ ਰੁਕਾਵਟ ਕੀ ਹੈ ? ਸ਼ਾਇਦ ਇਸ ਨੂੰ ਪ੍ਰਭਾਸ਼ਿਤ ਕਰਨ ਸਮੇਂ ਆਮ ਕਰ ਕੇ ਗੜਬੜ ਹੋ ਜਾਂਦੀ ਹੈ।

Everybody wants to feel good in life. Everybody want to remain happy in life. Everybody want pleasure in life . When we know what we want where is the problem? perhaps we did not define them correctly.

ਚੰਗਾ ਕੀ ਹੁੰਦਾ ?

What is feeling good?

ਸ਼ਾਇਦ ਇਸ ਨੂੰ ਸਹੀ ਅਰਥਾਂ ਵਿੱਚ ਜਾਨਣ ਲਈ ਆਪਣੀ ਜਰੂਰਤ ਲਈ ਕਿਸੇ ਤੋਂ ਕੁਝ ਖੋਹ ਕੇ ਜਾ ਫਿਰ ਕਿਸੇ ਦੀ ਜਰੂਰਤ ਲਈ ਉਸ ਨੂੰ ਕੁਝ ਦੇ ਕੇ ਵੇਖਣਾ ਚਾਹੀਦਾ ਹੈ। ਕਿਸ ਕੰਮ ਵਿਚ ਤੁਹਾਡੀ ਆਤਮਾ ਚੰਗਾ ਮਹਿਸੂਸ ਕਰਦੀ ਹੈ। ਇਹ ਕਿਹਾ ਜਾ ਸਕਦਾ ਹੈ ਆਪਣੀਆਂ ਲੋੜਾਂ ਨੂੰ ਸੀਮਿਤ ਰੱਖ ਕੇ ਕੁਦਰਤ ਨਾਲ ਇਕ ਮਿਕ ਹੋ ਕੇ ਜਿਉਣ ਨਾਲ ਚੰਗਾ ਮਹਿਸੂਸ ਹੁੰਦਾ ਹੈ।

Perhaps to know the meaning of feeling good we should try snatching something from others to meet your own need and then try giving someone to fulfil his need. See which act your spirit likes and feel good. It can be said you can feel good by living simple life close to nature by limiting your needs.

ਖੁਸ਼ੀ ਕੀ ਹੁੰਦੀ ?

What is happiness?

ਖੁਸ਼ੀ ਦੀ ਪਰਿਭਾਸ਼ਾ ਹੋ ਸਕਦਾ ਸਭ ਦੀ ਅਲੱਗ ਅਲੱਗ ਹੋਵੇ। ਪਰ ਵੇਖਣ ਵਿੱਚ ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਇਕ ਪਦਾਰਥਵਾਦੀ ਤੇ ਦੂਸਰੀ ਆਤਮਿਕ ਖੁਸ਼ੀ। ਪਦਾਰਥਵਾਦੀ ਖੁਸ਼ੀ ਨਸ਼ੇ ਵਰਗੀ ਹੁੰਦੀ ਹੈ ,ਪਾਈ ਹੋਈ ਚੀਜ਼ ਪੁਰਾਣੀ ਹੁੰਦਿਆਂ ਹੀ ਉਤਰ ਜਾਂਦੀ ਹੈ ,ਸਥਾਈ ਨਹੀਂ ਰਹਿੰਦੀ। ਆਤਮਿਕ ਖੁਸ਼ੀ ਆਪਣੀ ਹੋਂਦ ਦਾ ਅਰਥ ਸਮਝਣ ਅਤੇ ਕੁਦਰਤ ਨਾਲ ਆਪਣਾ ਰਿਸ਼ਤਾ ਸਮਝਣ ਤੋਂ ਬਾਅਦ ਮਿਲਦੀ ਹੈ। ਇਹ ਖੁਸ਼ੀ ਸੌਖੀ ਨਹੀਂ ਮਿਲਦੀ ਪਰ ਹੁੰਦੀ ਸਥਾਈ ਹੈ। ਇਕ ਵਾਰ ਮਿਲ ਜਾਵੇ ਤਾਂ ਖੁਸਦੀ ਨਹੀਂ। ਜੇ ਆਪਣੀ ਹੋਂਦ ਨੂੰ ਸਮਝਣਾ ਹੋਵੇ ਤਾਂ ਸਰੀਰ ਨੂੰ ਭਾਂਡੇ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਤੇ ਜੋ ਇਸ ਭਾਂਡੇ ਵਿਚ ਹੈ ਉਸ ਨੂੰ ਜ਼ਿੰਦਗੀ ਕਹਿ ਲਵੋ ,ਆਤਮਾ ਕਹਿ ਲਵੋ ਜਾ ਕੁਝ ਹੋਰ ਵੀ ਕਹਿ ਲਵੀ ਕੋਈ ਫ਼ਰਕ ਨਹੀਂ ਪੈਂਦਾ। ਜੇ ਹਾਥੀ ਦਾ ਨਾਮ ਕੀੜੀ ਰੱਖ ਦਿੱਤਾ ਜਾਵੇ ਤਾਂ ਕਿਹੜਾ ਉਸ ਨੇ ਆਕਾਰ ਬਦਲ ਲੈਣਾ। ਸਰੀਰ ਦੀ ਤੁਲਨਾ tape recorder ਨਾਲ ਵੀ ਕੀਤੀ ਜਾ ਸਕਦੀ ਹੈ , ਜਿਸ ਵਿੱਚ ਜੇ cassette tape ਨਾ ਹੋਵੇ ਤਾਂ ਗੀਤ ਨਹੀਂ ਚਲਦੇ। ਸਰੀਰ ਦੀ ਤੁਲਨਾ ਆਪਣੇ ਆਧੁਨਿਕ ਫੋਨ ਨਾਲ ਵੀ ਕੀਤੀ ਜਾ ਸਕਦੀ ਹੈ ਜਿਸ ਦੀ ਬੈਟਰੀ down ਹੋਵੇ ਤਾਂ ਕਿਸੇ ਕੰਮ ਦਾ ਨਹੀਂ। ਪਰ ਸਾਰਾ ਧਿਆਨ ਤਾਂ ਅਸੀਂ ਸਰੀਰ ਉਤੇ ਹੀ ਦਿੰਦੇ ਹਾਂ ,ਆਤਮਾ ਦੀ ਖੁਸ਼ੀ ਲਈ ਤਾਂ ਆਪਾਂ ਕੁਝ ਕਰਦੇ ਹੀ ਨਹੀਂ। ਖੁਸ਼ੀ ਨੂੰ ਕਦੇ ਅਸੀਂ luxury ਕਾਰਾਂ ਵਿਚ ਲੱਭਦੇ ਹਾਂ ,ਸੋਹਣੇ ਕਪੜਿਆਂ ਵਿਚ ਲੱਭਦੇ ਹਾਂ। ਖੁਸ਼ੀ ਨੂੰ ਸੋਹਣੇ ਸੋਹਣੇ ਮਹਿਲਾਂ ਵਿਚ ਲੱਭਦੇ ਹਾਂ। ਇੱਕ ਬੰਦਾ ਸਟ੍ਰੀਟ ਲਾਈਟ ਦੇ ਥੱਲੇ ਕੁਝ ਲੱਭ ਰਿਹਾ ਸੀ। ਇੱਕ ਰਾਹਗੀਰ ਨੇ ਪੁੱਛਿਆ ਕੀ ਲੱਭ ਰਹੇ ਹੋ ? ਉਸ ਨੇ ਕਿਹਾ ਮੇਰਾ ਪਰਸ ਮੇਰੇ ਵਿਹੜੇ ਵਿਚ ਗੁਵਾਚ ਗਿਆ ਉਹ ਲੱਭ ਰਿਹਾ। ਰਾਹਗੀਰ ਨੇ ਪੁੱਛਿਆ ਜੇ ਵਿਹੜੇ ਵਿੱਚ ਗੁਵਾਚਾ ਇੱਥੇ ਕਿਉਂ ਲੱਭ ਰਹੇ ਹੋ। ਉਸ ਨੇ ਕਿਹਾ ਕਿ ਉੱਥੇ ਹਨੇਰਾ ਹੈ ਇਸ ਲਈ ਸਟ੍ਰੀਟ ਲਾਈਟ ਥੱਲੇ ਲੱਭ ਰਿਹਾ ਹਾਂ। ਇਹੋ ਹਾਲ ਸਾਡਾ ਹੈ ਖੁਸ਼ੀ ਨੂੰ ਊਲ ਜਲੂਲ ਚੀਜ਼ਾਂ ਵਿੱਚੋ ਲੱਭਦੇ ਫਿਰਦੇ ਹਾਂ।

Different people can define happiness in their own words. It can be seen as two different ways material happiness and spirit happiness. Material happiness is like intoxicant drugs which stays for a short period. The thing that provided this temporary happiness when gets old your happiness ceases to exit. Spirit happiness is obtained by understanding your own existence and your relation to the nature. Once obtained stays for ever. To understand your existence you can consider your body as a container. You can say spirit, life, God whatever you want to name the thing inside. If you rename an elephant as an any that will not change his appearance. You can also compare your body as a tape recorder which will not play a song without a cassette tape. You can also compare your body with your cell phone which is useless if battery depletes. Why we do everything for our body and nothing for our spirit. Body is mere a container and we are focusing on container how can we remain happy? We find happiness in luxury cars mansions and other things. Once a person was looking for something under a street light. A passerby asked what are you looking for ? He answered I am looking for my wallet which I lost in my backyard. The passerby asked why are you try to find here? He answered because it is dark in backyard. We are perhaps finding happiness at wrong places.

ਸੁੱਖ ਕੀ ਹੁੰਦਾ ?

What is pleasure?

ਖੁਸ਼ੀ ਦੀ ਤਰ੍ਹਾਂ ਹੀ ਸੁੱਖ ਹਾਸਲ ਕਰਨ ਤੋਂ ਪਹਿਲਾਂ ਪ੍ਰਭਾਸ਼ਿਤ ਕਰਨਾ ਹੋਵੇਗਾ

Just like happiness we must define it first.

ਕੀ ਕਿਸੇ ਦਾ ਹੱਕ ਖੋਹ ਕੇ ਆਪਣੇ ਬੱਚਿਆਂ ਨੂੰ ਸਹੂਲਤਾਂ ਦੇਣ ਨਾਲ ਸੁਖੀ ਹੋ ਜਾਵੋਗੇ ?

Do you get pleasure by snatching others rights and providing for your kids?

ਕੀ ਸੁਖੀ ਹੋਣ ਦਾ ਮਤਲਬ ਮਹਿੰਗੀ ਕਾਰ, ਵੱਡਾ ਘਰ ਜਾਂ ਮੰਤਰੀਆਂ ਨਾਲ ਬਹਿਣਾ ਉੱਠਣਾ ਹੁੰਦਾ ?

Does it count as a pleasure to have luxury cars, big houses or expensive items?

ਸੁੱਖ ਨੂੰ ਆਪਣੇ ਅੰਦਰੋਂ ਤੇ ਕਰਤੇ ਦੀ ਕੁਦਰਤ ਵਿੱਚੋਂ ਲੱਭਣ ਦੀ ਬਜਾਏ ਅਸੀਂ ਕਦੀ ਇਕ ਵਸਤੂ ਵਿੱਚੋਂ ਕਦੀ ਦੂਸਰੀ ਵਸਤੂ ਵਿੱਚੋਂ ਲੱਭਦੇ ਹਾਂ। ਗਲਤ ਜਗ੍ਹਾ ਸੁੱਖ ਦੀ ਤਲਾਸ਼ ਕਰਨ ਨਾਲ ਨਿਰਾਸ਼ਾ ਹੀ ਹੱਥ ਲੱਗਦੀ ਹੈ।

Instead of finding happiness from inside ourselves and in the nature we are trying to find in material things.

Author: Amrik Khabra

Amrik Khabra representative for Khabra Electric Ltd.

One thought on “ਨਸ਼ੇ ਦੀ ਜਰੂਰਤ ਕਿਉਂ Why need drugs?”

  1. ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: