ਮਿਹਨਤੀ ਕਾਮਿਆਂ ਦਾ ਨਿਰਾਦਰ ਤੇ ਰਾਜਨੀਤੀ ਦਾ ਜ਼ਿੰਦਗੀ ਤੇ ਅਸਰ
ਕੋਈ ਯਕੀਨ ਕਰੇ ਜਾ ਨਾ ਕਰੇ ਇਹ ਉਸਦੀ ਮਰਜ਼ੀ , ਮੈਂ ਖੁਦ ਜੜ੍ਹਾਂ ਤੱਕ ਪੰਜਾਬੀ ਹਾਂ। ਪੰਜਾਬ ਚ ਜੰਮਿਆਂ, ਪੰਜਾਬ ਚ ਪਲਿਆਂ। 7-8 ਸਾਲ ਦਾ ਸੀ ਜਦੋ ਤੋਂ ਖੇਤਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ। ਰੰਬੇ (ਖੁਰਪੇ ) ਨਾਲ ਮੱਕੀ ਵੀ ਗੁੱਡੀ। ਸੌਂਖ ਤੇ ਛੁਰਾ ਵੀ ਖੋਤਿਆ। ਹੱਥਾਂ ਵਾਲੀ ਟੋਕਾ ਮਸ਼ੀਨ ਨਾਲ ਚਾਰਾ ਕੁਤਰ ਮੱਝਾਂ ਤੇ ਗਾਵਾਂ ਨੂੰ ਪਾਇਆ। ਖੇਡਣ ਲਈ ਸਮਾਂ ਬਚਾਉਣ ਲਈ ਇੱਕ ਚਾਰੇ ਦੀ ਭਰੀ (ਪੰਡ ) ਸਾਈਕਲ ਦੇ ਪਿਛੇ ਟਿਊਬ ਨਾਲ ਬੰਨ੍ਹ ,ਦੂਜੀ ਸਿਰ ਤੇ ਇੱਕ ਹੱਥ ਨਾਲ ਸੰਭਾਲ ਇੱਕ ਹੱਥ ਨਾਲ ਸਾਈਕਲ ਸੰਭਾਲ ਗੇੜਾ ਬਚਾਉਣਾ ਤਾਂ ਕਿ ਖੇਡਣ ਜੋਗਾ ਸਮਾਂ ਬਚਾਇਆ ਜਾ ਸਕੇ। ਕਮਾਦ ਨੂੰ ਪੀੜ ,ਚੁੱਬਾ ਝੌਖ ਤੇ ਨਾਲ B Sᴄ ਦੀ ਪੜ੍ਹਾਈ ਕਰਨੀ। ਉਹ ਵੀ ਸਿਰਫ ਨੰਬਰ ਲੈ ਕੇ ਪਾਸ ਹੋਣ ਤੱਕ ਨਹੀਂ। ਜੋ ਵੀ ᴘʜʏsɪᴄs ਵਿਚ ਪੜ੍ਹਿਆ ᴘʀᴀᴄᴛɪᴄᴀʟ ʟɪғᴇ ਵਿਚ ਵਰਤਿਆ। ਜਦੋ ਬਿਜਲੀ ਦੇ 10 -12 ਘੰਟੇ ਦੇ ਕੱਟ ਲਗਦੇ ਸੀ। Iɴᴠᴇʀᴛᴏʀ ਨੂੰ ਏਨੇ ਲੰਬੇ ਕੱਟ ਸਹਿਣਯੋਗ ਬਣਾਇਆ Kʜᴀʙʀᴀ Iɴᴠᴇʀᴛᴏʀs Mᴀʜɪʟᴘᴜʀ ਉਸ ਦੀ ਜਿਉਂਦੀ ਜਾਗਦੀ ਉਦਾਹਰਣ ਹੈ @@@@@@@@ਪਰ ਇਹ ਕਹਿਣ ਵਿਚ ਸ਼ਰਮ ਤੇ ਅਫਸੋਸ ਦੋਨੋ ਹੈ ਕਿ ਪੰਜਾਬੀਆਂ ਨੂੰ ਇਮਾਨਦਾਰ ਤੇ ਮਿਹਨਤੀ ਬੰਦੇ ਦੀ ਕੋਈ ਕਦਰ ਨਹੀਂ। ਇਹ ਇਮਾਨਦਾਰੀ ਤੇ ਚੰਗੀਆਈ ਸਿਰਫ ਗੱਲਾਂ ਵਿਚ ਹੀ ਪਸੰਦ ਕਰਦੇ। ਵਿਵਹਾਰ ਜਾ ਜ਼ਿੰਦਗੀ ਨਾਲ ਇਸ ਦਾ ਕੀ ਲੈਣਾ ਦੇਣਾ ??ਇਹ ਗੱਲ ਪੰਜਾਬ ਬਾਰੇ ਨਹੀਂ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਵਿਵਹਾਰ ਬਾਰੇ ਹੈ। Kʜᴀʙʀᴀ Eʟᴇᴄᴛʀɪᴄ Lᴛᴅ ਜਿਹੜੀਆਂ ਵੀ ਮੁਸ਼ਕਿਲਾਂ ਕਾਰਨ ᴏᴘᴇʀᴀᴛɪᴏɴ ਬੰਦ ਕਰ ਅਗਾਂਹ ਦੇ ਬਦਲ ਬਾਰੇ ਵਿਚਾਰ ਅਧੀਨ ਹੈ। ਓਹਨਾ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ ਇਹ ਹੈ ਕਿ ਮੈਂ $50,000 ਦਾ ᴡᴏʀᴋ ᴘᴇʀᴍɪᴛ ਨਹੀਂ ਵੇਚਣਾ ਚਾਹੁੰਦਾ। ਨਾ ਹੀ ਪੇਪਰਾਂ ਵਿੱਚ 30 ਡਾਲਰ ਦਿਖਾ ᴡᴏʀᴋᴇʀ ਨੂੰ 10 ਡਾਲਰ ਤੇ ਕੰਮ ਤੇ ਰੱਖਣਾ ਚਾਹੁੰਦਾ ਹਾਂ। ਉਂਝ ਕਹਿੰਦੇ ਨੇ ਪੰਜਾਬ ਨੂੰ ਚੰਗਾ ਲੀਡਰ ਨਹੀਂ ਮਿਲਦਾ। ਕਿਸੇ ਵੀ ਕੌਮ ਦਾ ਭਵਿੱਖ ਉਸ ਦੀ ਜਵਾਨ ਪੀੜੀ ਹੁੰਦੀ। ਜਵਾਨ ਪੀੜੀ ਇਹਨਾਂ ਪੈਰਾਂ ਥੱਲੇ ਮਿੱਧ ਮਿੱਧ ਅੱਧਮੋਈ ਕੀਤੀ ਹੋਈ ਹੈ। ਕੈਨੇਡਾ ਵਿਚ ਹੀ ਪਿਛਲੇ 20ਕੁ ਸਾਲਾਂ ਤੋਂ 5-7 ਲੀਡਰ ਹਨ। ਓਹਨਾ ਨੂੰ ਕਦੇ MLA ਖੜੇ ਕਰ ਦਿੰਦੇ। ਕਦੇ ਉਸੇ ਨੂੰ ਹੀ MP ਖੜਾ ਕਰ ਦਿੰਦੇ। ਸਾਰੇ ਪਾਸਿਓਂ ਕੰਮ ਖਰਾਬ ਹੋ ਜਾਵੇ Mᴀʏᴏʀ ਬਣਾ ਦਿੰਦੇ। ਜਵਾਨੀ ਵਿੱਚੋ ਕੋਈ ਨਵਾਂ ਨਾ ਇਹਨਾਂ ਕਦੇ ਤਿਆਰ ਕਰਨਾ ,, ਨਾ ਹੀ ਜਿਹੜਾ ਤਿਆਰ ਹੋਵੇ ਉਸਨੂੰ ਅੱਗੇ ਆਉਣ ਹੀ ਦੇਣਾ। ਪਹਿਲੋਂ ਹੀ ਸਕੀਮਾਂ ਲਗਾ ғɪɴᴀɴᴄɪᴀʟʟʏ ਅਪਾਹਜ ਕਰ ਦੇਣਾ। ਮੈਂ ਕੋਈ ਸ਼ਿਪਾਰਸ਼ ਨਾਲ ਅੱਗੇ ਆਉਣ ਦੀ ਗੱਲ ਨਹੀਂ ਕਰ ਰਿਹਾ। ਆਪਣੇ ਬਲਬੂਤੇ ਕਾਬਲੀਅਤ ਸਾਬਤ ਕਰ ਦੇਣ ਵਾਲੇ ਬੰਦੇ ਪਿੱਛੇ ਤਾਂ ਇਹ ਭੇੜੀਏ ਬਣ 100-200 ਬੰਦੇ ਪਿੱਛੇ ਛੱਡ ਦਿੰਦੇ ਕਿਉਂਕਿ ਸਚੇ ਬੰਦੇ ਦਾ ਮੁਕਾਬਲਾ ғᴀɪʀ ᴄᴏᴍᴘᴇᴛɪᴛɪᴏɴ ਨਾਲ ਕਰਨਾ ਇਹਨਾਂ ਦੇ ਵੱਸ ਦੀ ਗੱਲ ਹੀ ਨਹੀਂ। ਇਹ ਤਾਂ ਉਸਾਰੂ ਕੰਮ ਛੱਡ ਸਾਰਾ ਜ਼ੋਰ ਉਹ ਬੰਦੇ ਲੱਭਣ ਤੇ ਬਰਬਾਦ ਕਰਨ ਤੇ ਲਾਉਂਦੇ ਹਨ ਜਿਹੜਾ ਇਹਨਾਂ ਤੋਂ ਵੱਧ ਯੋਗ ਹੋਵੇ। ਲੱਭ ਲੱਭ ਕੇ ਚੁੰਡਦੇ ਹਨ ਇਹ ਤੇ ਸਰਕਾਰੀ ਸ਼ਕਤੀਆਂ ਵੀ ਇਹਨਾਂ ਦਾ ਹੀ ਸਮਰਥਨ ਕਰਦੀਆਂ। ਜ਼ਿੰਦਗੀ ਨੂੰ ਚਲਾਉਣ ਲਈ ਰੋਜ਼ਗਾਰ ਜਰੂਰੀ ਹੁੰਦਾ ਤੇ ਅੱਜ ਦੇ ਯੁੱਗ ਵਿਚ ਸਾਰੇ ʙᴜsɪɴᴇss ਸਿਰਫ ਤਿੰਨ ਹਿੱਸਿਆਂ ਵੰਡੇ ਹੋਏ ਹਨ Lɪʙᴇʀᴀʟ Bᴜsɪɴᴇss , Dᴇᴍᴏᴄʀᴀᴛ Bᴜsɪɴᴇss ਤੇ Cᴏɴsᴇʀᴠᴀᴛɪᴠᴇ Bᴜsɪɴᴇss ਚੌਥੀ ਕੋਈ ᴄᴀᴛᴇɢᴏʀʏ ᴇxɪᴛ ਹੀ ਨਹੀਂ ਕਰਦੀ। ਸਾਫ਼ ਸਾਫ਼ ਸ਼ਬਦਾਂ ਵਿਚ ਕਹਿ ਦਿਆਂ ਤਾਂ ਜਿਹੜੀ ਮਰਜ਼ੀ ᴊᴏʙ ਕਰ ਲਵੋ ਤੁਸੀਂ ਤਿੰਨਾਂ ਵਿੱਚੋ ਕਿਸੇ ਇੱਕ ਦੇ ਗੁਲਾਮ ਹੋ , ਮੰਨੋ ਜਾ ਨਾ ਮੰਨੋ ਇਹ ਆਪਣਾ ਨਜ਼ਰੀਆਂ ਹੈ। ਮੈਨੂੰ ਤਾਂ ਪਿਛਲੇ 3 ਸਾਲਾਂ ਦੇ ਤਜ਼ੁਰਬੇ ਤੋਂ ਲਗਦਾ ਕਿ ਕੈਨੇਡਾ ਨੂੰ ਵੀ ਕਿਸੇ ਚੌਥੇ ਬਦਲ ਦੀ ਲੋੜ੍ਹ ਹੈ। Sᴛᴜᴅᴇɴᴛ ᴘʀᴏɢʀᴀᴍ ਦਾ ਹੀ ᴅᴇsɪɢɴ ਵੇਖ ਲਵੋ Fᴇᴅᴇʀᴀʟ Gᴏᴠᴇʀɴᴍᴇɴᴛ ਦੇ ਲੋੜ ਤੋਂ ਕਿਤੇ ਵੱਧ ਸਿਆਣੇ ਕਨੂੰਨ ਘਾੜੇ ਕਹਿੰਦੇ ਨੇ sᴛᴜᴅᴇɴᴛ ਕਨੂੰਨੀ ਤੌਰ ਤੇ 20 ਘੰਟੇ ਕੰਮ ਕਰ ਸਕਦਾ ਕਿਉਂਕਿ ਪੜ੍ਹਨ ਲਈ ਸਮਾਂ ਚਾਹੀਦਾ। ਹੁਣ ਇਹਨਾਂ ਨੂੰ ਪਤਾ ਤਾਂ ਸਭ ਹੈ 20 ਘੰਟੇ ਕੰਮ ਕਰਕੇ ਕਿਹੜਾ ਦੋ ਵਕਤ ਦਾ ਖਾਣਾ ᴀғғᴏʀᴅ ਕਰ ਲਵੇਗਾ। ਇਸ ਕਨੂੰਨੀ 20 ਘੰਟੇ ਦੀ ਆੜ ਵਿੱਚ ਰਗੜੋ ਇਹਨਾਂ ਨੂੰ 60-70 ਘੰਟੇ ਉਨੀ ਹੀ ਮਜ਼ਦੂਰੀ ਤੇ ਜਿੰਨੀ ᴄɪᴛɪᴢᴇɴ ਨੂੰ 20 ਘੰਟੇ ਚ ਦੇਣੀ ਪੈਂਦੀ। Cʜɪɴᴀ ਤੇ Cᴀɴᴀᴅᴀ ਵਿੱਚ ਸਿਧਾਂਤਿਕ ਤੌਰ ਤੇ ਬਹੁਤ ਘੱਟ ਅੰਤਰ ਹੈ। ਹੋਵੇ ਵੀ ਕਿਓਂ ਨਾ Cʜɪɴᴀ ਦਾ ਕਰਜ਼ਾ ਤਾਂ Cʜɪɴᴀ ਵਾਲੀ ʟᴀʙᴏʀ ᴇxᴘʟᴏɪᴛᴀᴛɪᴏɴsਨਾਲ ਹੀ ਮੋੜਿਆ ਜਾ ਸਕਦਾ ਹੋਰ ਕੋਈ ਰਸਤਾ ਤਾਂ ਹੈ ਵੀ ਨਹੀਂ।
