ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ
ਪੰਜਾਬ ਦੀ ਸਭ ਤੋਂ ਪਹਿਲੀ ਲੋੜ ਹੈ ਧਰਤੀ ਦੇ ਹੇਠਲਾ ਪਾਣੀ ਦਾ ਪੱਧਰ। ਇਸ ਵਿਸ਼ੇ ਤੇ ਕੰਮ ਕਰਨ ਲਈ ਕੋਈ ਨਾ ਕੋਈ ਵਿਭਾਗ ਵੀ ਹੋਵੇਗਾ Engineer ਵੀ ਹੋਣਗੇ। ਫਿਰ ਵੀ ਇੱਕ ਦੇਸੀ ਆਦਮੀ ਹੋਣ ਨਾਤੇ ਆਪਣੇ ਵਿਚਾਰ ਰੱਖਣਾ ਜਰੂਰੀ ਸਮਝਦਾ ਹਾਂ। ਸਾਡੇ ਬਚਪਨ ਵਿੱਚ ਕਾਫੀ ਸਮਾਂ ਅਸੀਂ ਚੋਅ ( ਮੋਸਮੀ ਦਰਿਆ ) ਦੇ ਕੰਢੇ ਰੇਤ ਦੇ ਮੰਦਿਰ ਬਣਾਉਂਦੇ ਹੁੰਦੇ ਸੀ ,ਉਹਨਾਂ ਕੱਚੇ ਦਰਿਆਵਾਂ ਵਿਚ ਟੋਏ ਹੁੰਦੇ ਸਨ ਜਿਹਨਾਂ ਵਿੱਚ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਸੀ ਜੋ ਜ਼ਮੀਨ ਦੇ ਤਲ ਤੋਂ ਹੇਠਾਂ ਰਿਸਦਾ ਜਾ charge ਹੁੰਦਾ ਸੀ। ਮੇਰੀ ਸਮਝ ਮੁਤਾਬਿਕ ਪੱਕੀਆਂ ਨਹਿਰਾਂ ਦੇ bottom ਵਾਲੇ ਹਿੱਸੇ ਵਿੱਚ ਹਰ ਕਿਲੋਮੀਟਰ ਜਾ ਕੁਝ ਮਿਥੇ ਹੋਏ section ਵਿਚ ਇੱਕ ਦੋ ਫੁੱਟ ਦਾ ਚੱਕਰ ਕੰਕਰੀਟ ਕੱਟਿਆ ਜਾਣਾ ਚਾਹੀਦਾ ਜਿੱਥੋਂ ਪਾਣੀ ਧਰਤੀ ਥੱਲੇ ਉਤਰ ਸਕੇ।
ਪਿੰਡਾਂ ਵਿੱਚ ਘਰਾਂ ਦੀਆਂ ਛੱਤਾਂ ਪੱਕੀਆਂ ਹਨ। ਮੀਂਹ ਦਾ ਪਾਣੀ Sewerage ਪਾਈਪਾਂ ਨਾਲ ਇੱਕਠਾ ਕਰ ਕੇ ਪਿੰਡ ਦੇ ਬਾਹਰ ਰੇਤ ਦੇ ਫਿਲਟਰ ਦੁਵਾਰਾ ਇੱਕ tube well ਵਿੱਚ ਉਤਾਰਿਆ ਜਾ ਸਕਦਾ ਹੈ। ਇਹ Bore protected ਹੋਣਾ ਚਾਹੀਦਾ ਕਿਉਂਕਿ ਬਚੇ ਦੇ ਬੋਰ ਵਿਚ ਡਿਗਣ ਦੀਆਂ ਆਮ ਖਬਰਾਂ ਵੇਖਣ ਵਿਚ ਆਉਂਦੀਆਂ ਹਨ।
ਇਸ ਤੋਂ ਬਾਅਦ ਨੌਜਵਾਨਾਂ ਨੂੰ ਕੰਮ ਤੇ ਕਿਵੇਂ ਲਾਉਣਾ। ਖੇਤੀ ਨੂੰ ਲਾਹੇਯੋਗ ਕਿਵੇਂ ਬਣਾਉਣਾ। ਖੇਤੀ ਉਤਪਾਦ ਪੰਜਾਬ ਦੁਵਾਰਾ ਹੀ procure ਕਰਕੇ product ਵਿਚ ਕਿਵੇਂ ਤਬਦੀਲ ਕਰਨਾ। ਆਪਣੇ Control ਅਧੀਨ Market ਕਿਵੇਂ ਕਰਨਾ , Welding Auto service, Electrical, Plumbing , Kitchen Cabinet ਜਾ ਹੋਰ ਕਿੱਤਿਆਂ ਵਿੱਚ ਕਾਰੋਬਾਰ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ।
