"ਮੁਹੱਬਤਪੁਰਾ " 


Ideology  :the science of ideas; the study of their origin and nature. 

-- a system of ideas and ideals, especially one which forms the basis of economic or political theory and policy.

In simple words an ideology is a set of opinions or beliefs of a group or an individual. Very often ideology refers to a set of political beliefs or a set of ideas that characterize a particular culture.

ਆਹ ਕੀ ਹੁੰਦੀ ਹੈ ਵਿਚਾਰਧਾਰਾ ?  ਪਹਿਲਾਂ ਸੰਧੀ ਸ਼ੇਦ ਹੀ ਕਰ ਲੈਂਦੇ ਹਾਂ  ਵਿਚਾਰ +ਧਾਰਾ 

ਵਿਚਾਰਾਂ ਦੀ ਲੜੀ , ਚੇਤਨਾ ਦੀ ਧਾਰਾ, A stream of thoughts or opinions or a person's thoughts and conscious reactions to events, perceived as a continuous flow. 

ਜਿਹੜੀ ਵੀ ਵਿਚਾਰਧਾਰਾ ਤੇ ਚੱਲਣ ਦਾ ਨਿਸ਼ਚਾ ਕਰੋ ਉਸ ਦੇ ਫ਼ਾਇਦੇ  ਨੁਕਸਾਨ ਤਾਂ ਪਤਾ ਹੋਣ।  ਅੰਕੜੇ ਇਕੱਠੇ ਕਰੋ ਕਿਉਂ  ਸਭ ਤੋਂ ਵੱਧ ਨੌਜਵਾਨਾਂ ਦੀਆਂ ਮੌਤ ਪੰਜਾਬ ਜਾ ਪੰਜਾਬੀ ਨੌਜਵਾਨਾਂ ਦੀ ਹੀ ਹੁੰਦੀ ਹੈ।  ਹਿਸਾਬ ਲਗਾ ਕੇ ਵੇਖੋ ਬਹੁਤ ਕੌਮਾਂ  80-90 ਸਾਲ ਉਮਰ ਭੋਗ ਕੇ ਕੁਦਰਤੀ ਮੌਤ ਨਾਲ ਮਰਦੇ ਨੇ।  ਆਪਣੇ ਲੋਕ ਗੋਲੀਆਂ ਖਾ ਖਾ ਕੇ ਮਰੀ  ਜਾਂਦੇ (ਬੰਦੂਕ ਦੀਆਂ ਹੋਣ ਜਾ ਨਸ਼ੇ ਦੀਆਂ ਹੋਣ ) ਉਹ ਵੀ 20 -30 ਸਾਲ ਦੀ ਉਮਰ ਚ।  ਫੇਰ ਤੁਹਾਡੀ ਵਿਚਾਰਧਾਰਾ ਦੇ ਨਤੀਜੇ ਕੀ  ਹਨ ??

ਕਦੇ ਸ਼ਾਂਤ ਬੈਠ ਕੇ ਵਿਚਾਰਨ ਦੀ ਕੋਸ਼ਿਸ਼ ਵੀ ਕੀਤੀ ??

ਹਾਲਾਂਕਿ ਮੈਂ ਪੂਰੀ ਤਰ੍ਹਾਂ ਸਮਝਦਾ ਹਾਂ ਧਾਰਮਿਕ ਕੱਟੜਤਾ ਅਧੀਨ ਮਰਨ ਵਾਲੇ ਪੀੜਤ (Victim) ਜਰੂਰ ਹੁੰਦੇ, ਪਰ ਸ਼ਹੀਦ ਕਹਿਣਾ ਬਹੁਤ ਗ਼ਲਤ ਹੋਵੇਗਾ।  

ਸ਼ਹੀਦ ਅਖਵਾਉਣ ਲਈ ਤੁਹਾਡੇ ਕੋਲ ਜ਼ਬਰਦਸਤ ਵਿਚਾਰਧਾਰਾ ਚਾਹੀਦੀ।  ਖਾਲਿਸਤਾਨ ਦੇ ਨਾਮ ਤੇ ਕਿਸੇ ਜਾਹਲੀ passport ਤੇ ਕੈਨੇਡਾ ਅਮਰੀਕਾ ਪਨਾਹ ਲੈ ਕੇ ਪੱਕੇ ਹੋਣ ਦੀ ਲਾਲਸਾ ਨੂੰ ਸ਼ਹੀਦੀ ਨਹੀਂ ਰਾਜਨੀਤੀ ਕਿਹਾ ਜਾ ਸਕਦਾ। ਮੇਰੇ ਕਰੀਬੀ ਜਾਣਕਾਰ ਨੇ ਵੀ ਖਾਲਿਸਤਾਨ ਦੇ ਨਾਮ ਤੇ ਅਮਰੀਕਾ ਚ ਪੱਕੇ ਹੋਣ ਦੀ ਅਸਫਲ ਕੋਸ਼ਿਸ਼ ਕੀਤੀ ਸੀ।  ਮੈਂ ਉਸੇ ਦਿਨ ਬੋਲ ਚਾਲ ਘੱਟ ਕਰ ਦਿੱਤੀ ਸੀ ਤੇ ਲਾਹਨਤਾਂ ਵੀ ਪਾਈਆਂ ਸਨ।  ਬਾਹਰਲੇ ਮੁਲਕਾਂ ਚ ਪੱਕੇ ਹੋਣ ਲਈ ਭਾਰਤ ਦੇ ਖਿਲਾਫ਼ ਬੋਲਣਾ ,ਆਪਣੇ ਹੀ ਦੇਸ਼ ਨਾਲ ਦਗਾ ਕਮਾਉਣਾ ਕਿੱਡਾ ਕੁ ਮਹਾਨ ਕੰਮ ਹੈ ?? ਮੋਦੀ ਨਾਲ ਤੁਹਾਡਾ ਵਿਰੋਧ ਸ਼ਾਇਦ ਜਾਇਜ਼ ਹੋਵੇ ਪਰ ਭਾਰਤ ਦੇਸ਼ ਕਿਸੇ ਇੱਕ ਇਨਸਾਨ ਦੀ ਸੰਪਤੀ ਨਹੀਂ।, ਦੁਨੀਆਂ ਦੀ ਇੱਕ ਮਜ਼ਬੂਤ democracy ਹੈ।  

ਚਲੋ ਅੱਜ ਮੈਂ ਕਲਪਨਾ ਕਰਦਾ ਹਾਂ ਮੈਂ ਇੱਕ ਅਲੱਗ ਦੇਸ਼ ਬਣਾਉਣ ਦੀ ਵਿਚਾਰਧਾਰਾ ਨਾਲ ਕੁਝ ਤੱਥ ਪੇਸ਼ ਕਰਦਾ ਹਾਂ।  ਮੈਂ ਇਸ ਦੇਸ਼ ਦਾ ਨਾਮ ਰੱਖਣਾ ਚਾਹੁੰਦਾ ਹਾਂ "ਮੁਹੱਬਤਪੁਰਾ "

ਹੁਣ ਮੈਨੂੰ ਪਵੇਗਾ ਮੁਹੱਬਤਪੁਰਾ ਦੇਸ਼ ਵਿਛ ਕੌਣ ਰਹਿਣਾ ਚਾਹੇਗਾ ਤੇ ਕਿਓਂ ਰਹਿਣਾ ਚਾਹੇਗਾ।  ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ "ਰੋਟੀ ,ਕੱਪੜਾ ਅਤੇ ਮਕਾਨ " ਇਸ ਦੇਸ਼ ਦੇ ਹਰ ਨਾਗਰਿਕ ਨੂੰ ਮਿਲੇ ਯਕੀਨੀ ਬਣਾਇਆ ਜਾਵੇਗਾ।  ਪਰ ਕੀ ਅੱਜ ਦੇ ਵਿਗੜੇ ਹੋਏ ਲੋਕ ਇਹ ਤਿੰਨ ਜਰੂਰਤਾਂ  ਪੂਰੀਆਂ ਕਰਨ ਲਈ ਇਸ ਦੇਸ਼ ਨੂੰ ਆਪਣਾ ਦੇਸ਼ ਬਣਾਉਣਗੇ ??

ਇਹਨਾਂ ਦੀਆਂ ਖਾਹਿਸ਼ਾ ਸ਼ੁਰੂ ਹੁੰਦੀਆਂ "ਵੱਡੀ ਗੱਡੀ , smart phone ਸਭ ਤੋਂ top ਦਾ ਕਿਉਂਕਿ ਦਿਖਾਵਾ ਕਰਨਾ ਫੋਨ ਕਾਲ ਤਾਂ flip phone ਨਾਲ ਵੀ ਹੋ ਜਾਂਦੀ ਸੀ।

ਹੁਣ ਮੈਨੂੰ ਸੋਚਣਾ ਪਵੇਗਾ ਇਸ ਵੱਡੀ ਗੱਡੀ , ਫੋਨ ,ਟੀਵੀ ਅਤੇ chandelier ਵਾਲੀ ਕੋਠੀ ਦੀ ਬਿਜਲੀ ਚਲਦੀ ਰੱਖਣ ਲਈ ਊਰਜਾ ਦਾ ਬੰਦੋਬਸਤ ਕਰਨਾ ਪਵੇਗਾ।  ਜੇ ਇਹ ਚੀਜਾਂ ਗਵਾਂਢੀ ਦੇਸ਼ ਤੋਂ ਲਈਆਂ ਆਪ ਉਸ ਦੇ ਗੁਲਾਮ ਹੋਵਾਂਗੇ ,ਉਸ ਦੀਆਂ ਸ਼ਰਤਾਂ ਮੁਤਾਬਿਕ ਚਲਣਾ ਪਵੇਗਾ।  ਫੋਨ internet ਲਈ ਆਪਣਾ Infrastructure ਲਗਾਉਣਾ ਪਵੇਗਾ , ਜੇ ਨਾ ਲਗਾ ਸਕੇ ਕਿਸੇ ਹੋਰ ਦੇਸ਼ ਤੋਂ services ਲੈਣੀਆਂ ਪੈਣਗੀਆਂ। ਉਹ ਫੋਨ ਇੰਟਰਨੇਟ ਨਾਲ ਸਾਰੀ ਜਸੂਸੀ ਬੈਠੇ ਬਿਠਾਏ ਕਰਨਗੇ।  ਹਰ ਫੋਨ ਚਲ ਰਿਕਾਰਡ ਕਰਨਗੇ , ਹਰ computer click  obeserve ਕਰਨਗੇ , ਹੁਣ ਵੀ ਤਾਂ ਕਰਦੇ ਹੀ ਨੇ। 

ਫਿਰ ਐਸਾ ਦੇਸ਼ ਕਿ ਸੱਚਮੁੱਚ ਆਜ਼ਾਦ ਹੋਵੇਗਾ ??

ਜਾ ਫਿਰ ਮੁਹੱਬਤਪੁਰਾ ਦੇਸ਼ ਦੇ ਵਾਸੀ ਉਹ ਹੋਇਨਗੇ ਜੋ ਸਾਦਾ ਜ਼ਿੰਦਗੀ ਨੂੰ ਤਰਜੀਹ ਦੇਣਗੇ , ਨਾ ਉਹਨਾਂ ਨੂੰ ਫੋਨ ਚਾਹੀਦਾ ਹੋਵੇਗਾ ,ਨਾ ਇੰਟਰਨੈਟ ਚਾਹੀਦਾ ਹੋਵੇਗਾ , ਨਾ ਹੀ ਵੱਡੀ ਗੱਡੀ ਦੀ ਲਾਲਸਾ ਹੋਵੇਗੀ।  ਫਿਰ ਅਜਿਹੇ ਦੇਸ਼ ਦੀ ਅਬਾਦੀ ਬਹੁਤ ਘੱਟ ਹੋਵੇਗੀ ਪਰ ਇਹ ਦੇਸ਼ ਦੇ ਨਾਗਰਿਕ ਸਭ ਤੋਂ ਵੱਧ ਖੁਸ਼ਹਾਲ ਹੋਣੇਗੇ।  

ਮਾਡਰਨ ਢੰਗ ਨਾਲ ਦੇਸ਼ ਚਲਾਉਣ ਲਈ ਹੇਠ ਲਿਖੇ ਮੰਤਰਾਲੇ ਵੀ ਬਣਾਉਣੇ ਪੈਣਗੇ। ਵਿਚਾਰ ਕਰੋ ਤੇ ਵਿਚਾਰਾਂ ਦੀ ਧਾਰਾ ਦਾ ਠੰਡੇ ਦਿਮਾਗ ਨਾਲ ਅਧਿਐਨ ਕਰੋ 




1. Ministry of Finance

2. Ministry of National Defense

3. Ministry of foreign affairs

4. Ministry of Intergovernmental affairs

5. Ministry of Health

6. Ministry of Agricultural

7. Ministry of Justice

8. Ministry of Nation Revenue

9. Ministry of Transport

10.Ministry of Employment (creating and standards)

11.Ministry of innovation and science

12.Ministry of international trade

13.Ministry of Communication ( Regulating Internet and phone)

14. Ministry of Natural resources

15.Ministry of Energy (regulations & Standards)

16.Ministry of Environmental affairs

17.Ministry of tourism

18.Ministry of Immigration and citizenship

19.Ministry of Sports

20.Ministry of Border Security

21.Ministry of research and development

22.Ministry of Space Sciences