Meri Kahani

Part 1 dated October 07,2023

I think I must start writing from childhood whatever I can remember.

I can't remember at the time of my birth did I pulled the nose of delivery nurse, or touched her face with love.

Did she immediately handed over to my mother.

What was my first communication with my mother.

was I waving my hands and touching her face again and again.

Was I smiling or crying.

I think no one can remember that.

Then why I wrote that?

I think that's how I was, not being still ,moving around full of energy.

After learning to move on my knees and then standing and taking few steps then fall again.

When we (childhood friends) started going out after few years.

My friends pushed me into cold water in winters. I came out smiling and pulled their ears with shivering hands.

Whatever is considered abnormal now was pretty normal then.

We used to run to move our hand made fan that was made of mango leaves.

We used to run with cycle rim or tire. There were different ways of using that stck to push the tire and for rim it needs more skill to tuck the stick at center of rim then push consistently.

Climbing on Jamun trees to pick Jamuns or climbing on mango trees to pick Kaddu (pumpkin) -laugh out loud.

I must add that much fun in writing.

We had innocents questions why a big mango tree has small mango fruit and why small wines have big pumpkins. Isn't nature unfair.

Then we find the answer ourselves when a mango fell on our nose while sleeping under the mango tree. If nature had pumpkins on mango tree that nose needs to be fixed by now-

Then we started learning Cycling and we did not have small kids cycle. We will cling to fathers cycle in scissor position.

How can I express in English what is "Kenchy Cycling" that's why I wrote "scissor Position"

Labhde raho ihh ki hundi

when we broke chain cover and father pulled our ears with instruction not to touch his cycle gain. But we would find a way to steal it again.

We will go to that seasonal river in the village and make sand castles.

Jump and dance in the rain.

Ajj ena ku bathera jiada nahi likhna padia nahi janda fer lokan kolo.

Sunday TV serial vang hun koi mashhoori chala ke baki agle hafte.

Part 2

Then we started going to primary School with friends. We carry Fatti ( a wooden piece with handle to write on) and slate (a piece of small black board we write in with Slaeti or chalk)

How wonderful was it when you knew every classmate. We lived nearby to each other and meet everyday after school.

That primary school has four rooms and open frontyard with three big trees and on hand pump.

We played marbles and fly kite together.

Even in school we used to cut pictures of our favorite actors and actress from news paper and hide them under ground with a piece of broken class.

A underground library. We will say "Moorat vatte saleti" that means give me Saleti (a piece of chalk ) and I will show you pictures.

Then we will go to Water pump at fields and jump into water. We used to steal oranges from nearby farm and eat them by the river -lol

We made awesome huts with wood and grass in mango garden.

And we used swing all evening there on a swing made with rope on mango trees.

Flying kites was best group activity.

Other than that we used to play hide and seek, Ooch Neech da paapda at Ghumiala Darwaja

We knew names of every resident of our village. We show special respect to teachers that reside in our village because we try to learn from them.

Our parents do not mind if any wise man of our village scold us and teach something about values and respecting others.

Overall it was good environment to grow up as a child.

I guess it was good time at every part of the globe then.

Part 3

Part 3 (Bachpan to Jawani takk) ajje budha nahi hoyia yaar -lol

I would like to start this post with the introduction of Bhai Karam Singh who was elected Sarpanch of our village for 20-25 years.It was done without a voting process because the majority of villagers agreed to have him as sarpanch because he resolved 95% conflicts in Panchayat without involving nearest police station.He was a good person for the village. His two brothers Arjun Singh and Tara Singh also supported him. That's why we have memorial entry gate to the village named after "Bhai Karam Singh"Now I will write in Punjabi otherwise this post will miss the essence of Punjab ਮੈਨੂੰ ਕਾਫੀ ਕੁਝ ਪਤਾ ਸੀ ਕਰਮ ਸਿੰਘ ਬਾਰੇ ਪਰ ਮੈਂ ਅੱਜ ਬਾਪੂ ਨੂੰ ਫੋਨ ਲਗਾ ਕੇ ਪੁੱਛਿਆ "ਬਾਪੂ ਕਰਮ ਸਿੰਘ ਬਾਰੇ ਦੱਸੋ। ਬਾਪੂ ਖੁਸ਼ ਹੋ ਕੇ ਲੱਗਾ ਗੱਲਾਂ ਕਰਨ "ਲੈ ਉਹ ਤਾਂ ਆਪਣਾ ਆੜੀ ਸੀ। ਮੇਰੇ ਨਾਨਕੇ ਪਿੰਡ ਵੀ ਉਹਨਾਂ ਦੀ ਰਿਸ਼ਤੇਦਾਰੀ ਸੀ। ਘਰੇ ਆਉਂਦੇ ਜਾਂਦੇ ਰਹਿੰਦੇ ਸਨ। ਬਾਪੂ ਤੋਂ ਤਕਰੀਬਨ 30 ਕੁ ਸਾਲ ਵੱਡੇ ਹੋਣਗੇ। ਸਾਡੇ ਪਿੰਡ ਇੱਕ ਹੋਰ ਕਰਮ ਸਿੰਘ ਵੀ ਸੀ ਪਰ ਉਹਨਾਂ ਦੀ ਪਛਾਣ ਕਰਮ ਸਿੰਘ ਖੂੰਡੇ ਵਾਲਾ ਸੀ। ਉਹ ਹਮੇਸ਼ਾ ਖੂੰਡਾ ਨਾਲ ਲੈ ਕੇ ਤੁਰਦੇ ਸਨ। ਹਾਲ ਪੁੱਛਣ ਤੇ ਇੱਕ ਹੱਥ ਉਪਰ ਚੁੱਕ ਕੇ ਸਰ ਝੁਕਾ ਕਹਿੰਦੇ ਸਨ "ਮਹਾਰਾਜ ਮਿਹਰਾਂ ਨੇ"ਮੈਨੂੰ ਆਪਣੇ ਪਿੰਡ ਦੇ ਕਾਫੀ ਸਿਆਣੇ ਸੱਜਣਾ ਦੇ ਨਾਮ ਯਾਦ ਹਨ। ਬਿਨਾ ਇਜ਼ਾਜ਼ਤ ਸਭ ਦੇ ਨਾਮ ਤੇ ਨਹੀਂ ਲਿਖ ਸਕਦਾ। ਹੁਣ ਗੱਲ ਕਰਦੇ ਹਾਂ ਪਿੰਡ ਦੀ -----ਪਿੰਡ ਘੁਮਿਆਲਾ - ਮੈਂ ਪੁੱਛਿਆ ਬਾਪੂ ਕਿਤੇ ਸਾਰਿਆਂ ਨੂੰ ਘੁੰਮਣ ਫਿਰਨ ਦਾ ਸ਼ੌਕ ਤੇ ਨਹੀਂ ਸੀ ਕਿ ਪਿੰਡ ਦਾ ਨਾਮ ਘੁਮਿਆਲਾ ਰੱਖ ਦਿੱਤਾ। ਹੱਸ ਕੇ ਕਹਿਣ ਲੱਗੇ ਭਾਈ ਇਹ ਨਹੀਂ ਪਤਾ ਮੇਰੇ ਤੋਂ ਪਹਿਲਾਂ ਦਾ ਨਾਮ ਇਹੀ ਹੈ। ਘੁਮਿਆਲਾ ਪਿੰਡ ਦਾ ਮੇਨ ਦਰਵਾਜਾ ਸੁਰੱਖਿਆ ਦੀ ਸੂਝ ਬੂਝ ਨਾਲ ਬਣਾਇਆ ਗਿਆ ਪਿੰਡ ਵਿਚ ਦਾਖਲ ਹੋਣ ਦਾ ਇੱਕੋ ਇੱਕ ਰਸਤਾ। ਉਪਰੋਂ ਛੱਤਿਆ ਹੋਇਆ ਤੇ ਉੱਪਰ ਵਾਲੀ ਇਮਾਰਤ ਪੁਰਾਣ ਗੁਰਦੁਵਾਰਾ ਜਿਥੇ ਮੈਂ ਘੰਟੀ ਅਤੇ ਸ਼ੰਖ ਵਜਾ ਕੇ ਤਵੇ ਵਾਲਾ ਰਿਕਾਰਡ ਲਗਾ ਦਿਆ ਕਰਦਾ ਸੀ। ਬਾਅਦ ਵਿਚ ਬਾਪੂ ਜੀ ਰਹਿਰਾਸ ਦਾ ਪਾਠ ,ਕਰਤਨ ਸੋਹਿਲਾ ਤੇ ਅਰਦਾਸ ਕਰਦੇ ਸਨ। ਸਵੇਰ ਵਾਲਾ ਪਾਠ ਤਾਂ ਸਾਡੇ ਸੁੱਤਿਆਂ ਹੋਇਆ ਹੀ ਕਰ ਲੈਂਦੇ ਸਨ। ਉਹ ਭਾਈ ਸਾਨੂ ਵੀ ਕੰਮ ਵਾਹਲੇ ਹੁੰਦੇ ਸਨ ਇਸ ਕਰਕੇ ਅਰਾਮ ਕਰ ਲੈਣ ਦਿੰਦੇ ਸਨ। ਪਿੰਡ ਦੇ ਦਰਵਾਜੇ ਦੇ ਦੋਨੋ ਪਾਸੇ ਚਾਰ ਚਾਰ ਖ਼ਾਨੇ ਬੈਠਣ ਲਈ ਉੱਚੀ ਜਗ੍ਹਾ ਅਤੇ ਛੱਤ ਵਾਲੇ ਪੱਖੇ , ਜਿਥੇ ਖੇਤੀਬਾੜੀ ਦਾ ਕੰਮ ਕਾਜ ਮੁਕਾ ਕੁਝ ਬੰਦੇ ਜਰੂਰ ਬੈਠੇ ਹੁੰਦੇ। ਏਧਰ ਉਧਰ ਦੀਆਂ ਗੱਲਾਂ ਜਾ ਤਾਸ਼ ਦੀ ਬਾਜ਼ੀ ਚਲਦੀ ਹੁੰਦੀ। ਉਹਨਾਂ ਨੂੰ ਪਿੰਡ ਚ ਦਾਖਲ ਹੋਣ ਵਾਲੇ ਤੇ ਬਾਹਰ ਜਾਣ ਵਾਲੇ ਹਰ ਇਨਸਾਨ ਬਾਰੇ ਪਤਾ ਹੁੰਦਾ ਸੀ। ਦਰਵਾਜੇ ਤੋਂ 20 ਕੁ ਫੁੱਟ ਦੂਰੀ ਤੇ ਸਾਂਝਾਂ ਖੂਹ ,ਜਿਥੇ ਪਾਲਤੂ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਖ਼ੈਲ। ਕਪੜੇ ਧੋਣ ਲਈ ਪਰਦਾ ,ਇਸ਼ਨਾਨ ਕਰਨ ਲਈ ਗੁਸਲਖਾਨੇ ਬਣੇ ਸਨ। ਸਾਡੇ ਵਰਗੇ ਕੁਝ ਬਚੇ ਹਲਟ ਗੇੜ ਕੇ ਖੈਲ ਅਤੇ ਟੈਂਕੀ ਭਰ ਰੱਖਦੇ ਸਨ। ਇਸ ਦੇ ਨਾਲ ਹੀ ਜੰਜ ਘਰ 8 ਖ਼ਾਨੇ ਛੱਤਿਆ ਹੋਇਆ। ਛੱਤ ਤੇ ਬੈਠਣ ਲਈ Bench ਬਣੇ ਸਨ। ਕਈ ਵਾਰ ਨੱਕਾ ਪੂਰ ਜਾ ਪਤੰਗਬਾਜ਼ੀ ਆਪਾਂ ਉਥੇ ਹੀ ਕਰ ਲੈਂਦੇ ਸੀ। 200 ਮੀਟਰ ਦੀ ਦੂਰੀ ਤੇ ਪਿੰਡ ਦਾ ਪ੍ਰਾਇਮਰੀ ਸਕੂਲ , ਜਿਥੇ ਦਲੀਆਂ ਜਰੂਰ ਬਣਦਾ ਸੀ ਹਫਤੇ ਚ ਇੱਕ ਵਾਰ। ਛੁੱਟੀ ਆਪਾਂ ਕਦੇ ਨਹੀਂ ਸੀ ਕਰਦੇ। ਹਾਂ ਕਿਧਰੇ ਜੇ ਪਤਾ ਲੱਗ ਜਾਏ ਟੀਕੇ ਲਗਾਉਣ ਨਰਸ ਆਵੇਗੀ ਫੇਰ ਭਾਵੇ ਕਿਤੇ ਛੁਪ ਕੇ ਜਾਨ ਬਚਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੋਵੇ। ਕੀਤੀ ਸੀ ਇੱਕ ਵਾਰੀ,, ਖੇਡਦਿਆਂ ਨੂੰ ਸੁਨੇਹਾ ਮਿਲਿਆ ਘਰੇ ਮਾਸੀ ਆਈ ਹੈ ਤੇ ਬਹੁਤ ਸੋਹਣੇ ਖਿਡਾਉਣੇ ਲਿਆਈ ਹੈ। ਪਤਾ ਉਦੋਂ ਲੱਗਾ ਜਦ ਦੋ ਜਾਣਿਆ ਫੜ ਕੇ ਟੀਕਾ ਲਗਾ ਦਿੱਤਾ। ਮੈਂ college ਤੱਕ ਉਸ ਨਰਸ ਨੂੰ ਟੀਕਿਆਂ ਵਾਲੀ ਮਾਸੀ ਕਹਿ ਕੇ ਬੁਲਾਉਂਦਾ ਰਿਹਾ। ਸਾਡੇ ਲਾਗਲੇ ਪਿੰਡ ਤੋਂ ਸੀ ਨਾ।

ਹਾਂ ਹੋਰ ਕੀ ਲਿਖਾਂ ਪਿੰਡ ਬਾਰੇ ?

ਹਾਂ ਯਾਦ ਆਇਆ ਮਲਿਆਂ ਤੋਂ ਬੇਰ ਤੋੜਨ ਅਤੇ ਗੁਮੀਆਂ ਖਾਣ ਚੋਅ ਤੋਂ ਪਾਰ ਜਾਈਦਾ ਸੀ।

ਕੀ ਕਿਹਾ ਚੋਅ ਕੀ ਹੁੰਦਾ ?

ਉਹ ਯਾਰ seasonal river ਜਿਥੇ ਮੀਂਹ ਜੇਜੋਂ ਦੁਆਬੇ ਪੈਂਦਾ ਤੇ ਚੋਅ ਸਾਡੇ ਪਿੰਡ ਦਾ ਪਾਣੀ ਦੀਆਂ ਛੱਲਾਂ ਤੇ ਆਪਾਂ ਰੇਤ ਦੇ ਮੰਦਿਰ ਬਣਾਉਣ ਲੱਗ ਪੈਂਦੇ ਕਿਨਾਰੇ ਤੇ। ਨਾਲੇ ਜਿਥੇ ਪਾਣੀ ਘੱਟ ਹੁੰਦਾ ਛਾਲਾਂ ਮਾਰਦੇ। ਚੋਅ ਤੋਂ ਪਾਰ ਅੰਬਾਂ ਦੇ ਬਾਗ਼ ਸਨ। ਹੁਣ ਵੀ ਵਿਰਲਾ ਵਿਰਲਾ ਬੂਟਾ ਹੇਗਾ ਵਾ। ਪਰ ਓਦੋਂ ਤਾਂ ਚੋਅ cross ਕਰਦਿਆਂ ਹੀ ਭੱਜ ਕੇ ਉਹ ਬਾਹਰਲਿਆਂ ਦੇ ਬੂਟੇ ਦੇ ਅੰਬ ਪੱਕ ਗਏ ਨੇ। ਚਲੋ ਫੇਰ ਝੋਲੇ ਲੈ ਕੇ , ਉਸ ਤੋਂ ਬਾਅਦ ਖਲਿਆਨਿਆਂ ਦੇ ਅੰਬ , ਬੱਸ ਜਿਵੇ ਜਿਵੇ ਚੰਦੇਲੀ ਵੱਲ ਨੂੰ ਜਾਂਦੇ ਸੀ ਝੋਲੇ ਭਰਦੇ ਜਾਂਦੇ ਸਨ। ਚੰਦੇਲੀ ਵਾਲੀ ਸੜਕ ਦੇ ਨਾਲ ਸਾਡਾ ਬਾਗ਼। ਸੰਧੂਰੀ ਅੰਬ , ਛੱਲੀ ਅੰਬ , ਗੋਲਾ ਅੰਬ , ਪਤਾਸਾ ਅੰਬ , ਸੌਫ਼ੀਆਂ ਅੰਬ। ਬਸ ਜੀ ਇੱਕ ਅਦਰਕ ਵਾਲਾ ਅੰਬ ਨਹੀਂ ਸੀ ਬਾਕੀ ਸਭ variety ਉਥੇ ਮਿਲ ਜਾਂਦੀ ਸੀ।

ਹੋਰ ਕੀ ਲਿਖਾਂ ?

ਜਾਮਣਾਂ ਤੋੜਨੀਆਂ, ਅੰਬ ਦੇ ਪੱਤੇ ਦੀ ਭਵੀਰੀ ਲੈ ਕੇ ਭੱਜੇ ਫਿਰਨਾ ਇੱਕ ਹੱਥ ਨਾਲ ਨਿੱਕਰ ਸੰਭਾਲ -lol

ਪਿੰਡ ਦੇ ਨਵੇਂ ਗੁਰਦੁਵਾਰੇ ਕੋਲ ਪਿੱਪਲ ਸੀ ਨਾ ਬਹੁਤ ਭਾਰਾ ਉਸਦੇ ਪੱਤੇ ਲੈ ਕੇ ਗੱਡਾ ਤੇ ਬਲਦ ਬਣਾ ਕੇ ਖੇਡਣਾ। ਬਹੁਤ ਕੁਝ ਜੀ ਏਨਾ ਕੁਝ ਕਿਥੇ ਲਿਖਿਆ ਜਾਣਾ। ਜੇ ਕਿਸੇ ਨੇ ਕੁਝ ਪੁੱਛਣਾ ਦੱਸਣਾ add ਕਰਨਾ ਉਹ ਵੀ ਜਰੂਰ ਦੱਸਣ। ਸਾਜਨ ਵੀਰ ਨੇ ਮੇਰੀ ਬਹੁਤ ਮੱਦਦ ਕੀਤੀ ਫੋਟੋ ਲੱਭਣ ਲਈ। ਆਹ ਦਰਵਾਜੇ ਵਾਲੀ ਫੋਟੋ ਉਸ ਤੋਂ ਹੀ ਲਈ ਤੇ ਹੋਰ ਵੀ ਕਿੰਨੀਆਂ ਹੀ। ਕੁਝ ਮੈਂ ਆਪਣੇ ਜਾਨੀ ਦੁਸ਼ਮਣ ( ਮੇਰਾ ਸ਼ਰੀਕ ਛੋਟਾ ਭਰਾ ) ਨੂੰ ਕਿਹਾ ਭੇਜਣ ਨੂੰ। ਵੇਖੋ ਜਨਾਬ ਦਾ ਵਿਹਲ ਕਦੋ ਲੱਗਦਾ। ਹਫਤੇ ਦੋ ਹਫਤੇ ਤਾਂ ਆਰਾਮ ਨਾਲ ਉਹ ਕੱਲ੍ਹ ਨੂੰ ਕੱਲ੍ਹ ਨੂੰ ਕਹਿ ਲੰਘਾ ਹੀ ਦੇਣੇ ਨੇ। ਬਾਹਲਾ busy ਬੰਦਾ ਮੇਥੋਂ ਭਲਾ ਲੁਕਿਆ ਕੁਛ -lol

 

Part 4

When we completed 5th grade. I completed 6th and 7th grade at Pardesi School.

Principal S.P. Singh Pardesi very strict but friendly too.

In Pardesi school master Santokh Singh taught us English alphabet and Past, present, and future tenses

Tense - not this one nervous and worried and unable to relax

Tense - This one Past, present, and future tenses

Then I have to go to Secondary school Mahilpur (3.2 kilometers from Ghumiala)

The first day in my new school I was like a lost cow in the grazing filed -lol

ਪਹਲੇ ਦਿਨ ਮੈਂ ਗਵਾਚੀ ਗਾਂ ਵਾਂਗੂ ਸੀ। ਹੁਣ ਸਾਰੇ ਸਾਰੇ ਸਮਝ ਜਾਣਗੇ ਪਤਾ ਨਹੀਂ ਯਾਰ ਮੇਰਾ ਕਲਾਸ ਰੂਮ ਕਿੱਥੇ ਹੈ।

ਐਵੇਂ ਹੀ ਦਿਮਾਗ ਚ ਵਿਚਾਰਾਂ ਦਾ ਭੀੜ ਭੜੱਕਾ। ਮਾਸਟਰ ਜੀ ਕਿਤੇ ਜਾਂਦੇ ਹੀ ਬੇਂਚ ਤੇ ਖੜਾ ਨਾ ਕਰ ਲੈਣ ਯਾਰ

Jokes aside it was good feeling to come out of village to a town with purpose of learning. (now it is city )

ਇਸ ਪੋਸਟ ਵਿੱਚ ਮੈਂ ਆਪਣੇ ਛੋਟੇ ਜਿਹੇ ਪਿੰਡ ਦੇ ਚਾਰ ਅਧਿਆਪਕਾਂ ਦੇ ਨਾਮ ਜਰੂਰ ਲਿਖਣਾ ਚਾਹੁੰਦਾ ਹਾਂ

1. ਧਰਮ ਸਿੰਘ ਖ਼ਾਬੜਾ

2. ਅਜੀਤ ਸਿੰਘ ਖ਼ਾਬੜਾ

3. ਹਰਭਜਨ ਕੌਰ ਖ਼ਾਬੜਾ

4. ਗੁਰਦੇਵ ਸਿੰਘ ਖ਼ਾਬੜਾ

ਪਿੰਡ ਵਿੱਚ ਚਾਰ ਅਧਿਆਪਕ ਜੋ ਸੈਕੰਡਰੀ ਸਕੂਲ ਪੜ੍ਹਾਉਂਦੇ ਹੋਣ ਪ੍ਰੇਰਨਾ ਤਾਂ ਜਰੂਰ ਮਿਲਦੀ ਹੈ।

ਪਹਲੇ ਤਿੰਨ ਅਧਿਆਪਕ ਸਾਡੇ ਗਵਾਂਢੀ ਹਨ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ।

Honestly most teacher were good. As trade subject I was thinking to take mechanical drawing as subject.

But our master ji like to have small size of his class, so he interviewed very hard like (in loud Voice)

Why you want to learn mechanical drawing??

Why not draw pictures of parrots, sparrows and peacock??

I accepted his suggestion and walked out - laugh out loud

It was nice when we insist occasionally to have our class outside the classroom under the tree and our teachers agreed.

In Recess we played with a ball. Khiddo vargi hi hunda vaa

Ikk bore wali gend hundi si . Ikk chitti Jihi hundi si hollow from inside.

My father worked in College just adjacent to school.

He will drop me school at morning and I will walk to college after school and stay until father 's duty is done.

I talk to my father's friends and professor in the college sometimes during that hour or two hour period.

Source - Wikipedia

Mahilpur was part of the Indus Valley civilization, although it was founded probably during the Vedic period.[citation needed] Chinese pilgrim Huang Tsang visited it in 635 when he was going to Chamba valley from Jalandhar and described it as Sri Mahipalpur in his travel accounts. Many nearby villages have been found to be part of the Indus Valley Civilization

Mahilpur was one of the earlier centers of educational institutions being set up during the time of the British Raj. Its government boys school, formerly known as Khalsa High School, was established in 1909. Khalsa College was established in 1946.

My naughty school friends are here in one of the pictures.

ਰੈਬੋਂ ਭਾਜੀ ਨੂੰ ਕੀਤਾ ਸੀ ਫੋਨ ਥੋੜੇ busy ਚਲ ਰਹੇ ਨੇ - ਛੁੱਟੀ ਵਾਲੇ ਦਿਨ ਮੈਨੂੰ ਯਾਦ ਸ਼ਾਮ ਨੂੰ ਆਇਆ। ਫੇਰ ਫੋਨ ਲਗਾਇਆ ਗੱਲ ਨਹੀਂ ਹੋਈ ਹੁਣ ਅਗਲੇ ਹਫਤੇ ਕਰਾਂਗਾ।

 

 

Part 5

ਹਾਂਜੀ ਮਾਹਿਲਪੁਰ ਚੱਲੀਏ ਘੁਮਿਆਲੇ ਵਾਲੇ ਮੀਕੇ ਨੂੰ ਮਿਲਣ। ਖਾਸੇ ਦਿਨ ਹੋ ਗਏ ਉਹ ਮਾਹਿਲਪੁਰ ਦੇ ਸੈਕੰਡਰੀ ਸਕੂਲ ਹੀ ਬੈਠਾ।

ਪੁੱਛੋਂ ਖਾਂ ਅੰਬ ਦੇ ਅਚਾਰ ਨਾਲ ਜਿਹੜੇ ਮੰਮੀ ਨੇ ਪਰਾਂਠੇ ਦਿੱਤੇ ਸੀ ਪੈਕ ਕਰਕੇ ਖਾ ਲਏ ਕੇ ਪਹਿਲੇ ਦਿਨ ਹੀ ਵਿਸ਼ਨੂੰ ਦੇ ਡਬਲਰੋਟੀ ਛੋਲੇ ਖਾਣ ਚਲਿਆ ਗਿਆ।

ਨਹੀਂ ਯਾਰ ਅਜੇ ਕਿੱਥੇ ਪਤਾ ਇਸਨੂੰ ਵਿਸ਼ਨੂੰ ਦੇ ਛੋਲੇ ਪੂਰੀਆਂ ਜਾ ਡਬਲਰੋਟੀ ਕਿਥੇ ਮਿਲਦੀ ਹੈ। ਵੈਸੇ ਏਡੀ ਦੂਰ ਨਹੀਂ ਸੀ ਸਕੂਲ ਦੇ ਸਾਹਮਣੇ ਸੀ ਆਹ ਜਿਥੇ ਕੁ ਅੱਜਕਲ੍ਹ ਬੇਦੀ ਦਾ ਵੀਡੀਓ ਸਟੋਰ ਹੈ ਜਾ ਦਵਿੰਦਰ ਦੀ ਸਵੀਟ ਸ਼ਾਪ ਕਹਿ ਲਵੋ।

ਭਰਾਵਾਂ ਅਜੇ ਤਾਂ ਸਦਾ ਨੰਦ ਦੀ ਕਿਤਾਬਾਂ ਦੀ shop ਅਤੇ ਪਸ਼ੌਰੀ ਦੀ shop ਦਾ ਪਤਾ ਜਿੱਥੋਂ Geometry Box ਅਤੇ Crayon Set ਲਿਆ ਸੀ।

ਪਸ਼ੌਰੀ ਦੀ shop ਤੇ ਨੀਰਜ ਬੁੱਕ ਸਟੋਰ ਲਿਖਿਆ ਹੋਇਆ ਹੈ ਨਾ ਅੱਜਕਲ੍ਹ .

ਅੱਧੀ ਛੁੱਟੀ ਨੇ ਗੇਂਦ ਗੁਆਚ ਜਾਵੇ ਖੇਲਦਿਆਂ ਤਾਂ ਇੱਥੋਂ ਉਹ ਵੀ ਮਿਲ ਜਾਂਦੀ ਸੀ.

ਢਿੱਲੋਂ ਸਾਬ ਦਾ ਸਤਨਾਮ ਮੈਨੂੰ fowl ਖੇਡ ਕੇ ਡਰਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। ਵੱਡਾ ਜਿਹਾ dialogue ਮਾਰ ਕੇ settle ਕਰ ਲੈਂਦਾ ਸੀ "ਓਏ ਜੱਟ ਦੇ ਕੱਦ ਤੇ ਨਹੀਂ ਹੌਂਸਲੇ ਦੇਖਣੇ ਚਾਹੀਦੇ ਨੰਬਰਦਾਰਾਂ " ਉਦੋਂ ਗੁੱਗੂ ਗਿੱਲ ਅਤੇ ਯੋਗਰਾਜ ਜੀ ਅਜੇ ਪੰਜਾਬੀ ਫ਼ਿਲਮਾਂ ਚ ਨਹੀਂ ਸਨ ਇਸ ਕਰਕੇ ਭਾਰੇ ਭਾਰੇ dialogue ਸਿਰਫ ਮੈਂ ਹੀ ਲਿਖਦਾ ਸੀ ਤੇ ਉਚਾਰਨ ਵੀ ਮੈਨੂੰ ਹੀ ਕਰਨਾ ਪੈਂਦਾ ਸੀ। ਸਾਡੇ ਨਾਲ ਇੱਕ ਪੰਡਤਾਂ ਦਾ ਮੁੰਡਾ ਨਿੰਦੀ ਵੀ ਪੜਦਾ ਸੀ। ਹਸਮੁੱਖ ਹੈ ਮੁੰਡਾ ਉਹ ਵੀ ਉਸਨੂੰ ਪੁੱਛਦੇ ਰਹੀਦਾ ਸੀ ਪੰਡਤ ਜੀ ਜੱਟ ਦਾ ਫਾਲਾ ਵੇਖਿਆ। ਉਹ ਅੱਗੋਂ ਪੁੱਛਦਾ ਉਹ ਕੀ ਹੁੰਦਾ। ਉਹ ਯਾਰ ਹਲ਼ ਦੇ ਮੂਹਰੇ metal ਦੀ ਪੱਤੀ ਜਿਹੀ ਲੱਗੀ ਹੁੰਦੀ ਜਿਹੜੀ। ਉਹ ਪੁੱਛਦਾ ਹਲ਼ ਕੀ ਹੁੰਦਾ , ਓਹੀ ਜਿਹੜਾ ਪੰਜਾਲੀ ਚ ਕਿਲੀਆਂ ਨਾਲ਼ ਜੋੜਿਆ ਹੁੰਦਾ ਤੇ ਖੇਤਾਂ ਵਿੱਚ ਸਿੱਧੀਆਂ ਲਕੀਰਾਂ ਜਿਹੀਆਂ ਖਿੱਚਦਾ ਜਿਵੇ ਆਪਾਂ drawing ਦੀ notebook ਚ ਫ਼ੁੱਟਾ ਰੱਖ ਕੇ ਸਿੱਧੀਆਂ ਲਕੀਰਾਂ ਵਾਂਹਦੇ ਹਾਂ।

ਕਮਾਲ ਹੈ ਨਾ ਕਿਸਾਨ ਬਿਨਾਂ ਫ਼ੁੱਟਾ ਰੱਖੇ ਕਿੰਨੇ ਸਿੱਧੇ ਸਿਆੜ ਕੱਢ ਮਾਰਦਾ ਹੁੰਦਾ ਸੀ। ਫਸਲ ਉੱਗਦੀ ਤਾਂ ਦੂਰੋਂ ਸਿੱਧੀਆਂ ਸਿੱਧੀਆਂ ਕਤਾਰਾਂ ਵੇਖਣ ਨੂੰ ਸੋਹਣੀਆਂ ਲੱਗਦੀਆਂ।

ਵੇਖੀ ਲੇਖਣ ਦੀ ਕਲਾ ਤੁਹਾਨੂੰ ਸਕੂਲ ਤੋਂ ਸਿੱਧਾ ਖੇਤਾਂ ਵਿਚ ਲੈ ਆਂਦਾ। ਹੈ ਨਾ ? ਕਿਤਾਬਾਂ ਵਾਲਾ ਝੋਲਾ ਵੀ ਘਰੇ ਰੱਖਣ ਨਹੀਂ ਦਿੱਤਾ।

ਨਹੀਂ ਯਾਰ ਏਨਾ ਕੁ ਸਮਾਂ ਤਾਂ ਮਿਲ ਜਾਂਦਾ ਸੀ ਝੋਲਾ ਘਰੇ ਰੱਖ ਕੇ ਕੱਪੜੇ ਬਦਲ ਕੇ ,ਚਾਹ ਪਾਣੀ ਪੀ ਕੇ ਦਾਤਰੀ ਤੇ ਰੱਸੀ ਲੈ ਕੇ ਖੇਤਾਂ ਨੂੰ ਪੱਠੇ (ਚਾਰਾ ) ਲੈਣ ਚਲੇ ਜਾਂਦਾ ਸੀ।

ਪਾਲਤੂ ਪਸ਼ੂਆਂ ਨੂੰ ਚਾਰਾ ਪਾ ਕੇ ਥੋੜਾ ਖੇਲ ਕੁੱਦ ਕੇ ਫੇਰ ਘਰੇ ਆ ਜਾਈਦਾ ਸੀ। ਬਥੇਰਾ ਅੱਜ ਲਈ ਜਿਆਦਾ ਲੰਬਾ ਲਿਖੋ ਪੜ੍ਹਦਾ ਕੋਈ ਨਹੀਂ। ਸਾਰੇ busy ਰਹਿੰਦੇ ਯਾਰ ਅੱਜਕਲ੍ਹ। ਮਿਲਦੇ ਹਾਂ ਫਿਰ (ਕੈਨੇਡਾ ਵਾਲੇ ਕਾਕੇ ਕਹਿੰਦੇ ਹੁੰਦੇ ਮਿੱਦਦੇ ਆਂ ਫੇਰ )

Part 6 -- penned November 08,2023 

Oye chhote yaar kithon sguru karna part 6

My Facebook timeline is too busy. Next time I will fix this story for Every Monday.

ਨਾਲੇ weekend ਤੇ ਬੇਬੇ ਬਾਪੂ ਨੂੰ ਫੋਨ ਕਰਕੇ ਯਾਦ ਕਰਵਾ ਦਿਆ ਕਰਾਂਗਾ ,ਪਤੰਗਬਾਜ਼ੀ ਤੋਂ ਬਾਅਦ ਕਿੰਨੇ ਕੰਨ ਖਿੱਚਦੇ ਸੀ। ਓਏ ਤੂੰ ਲੱਕ ਤੁੜਵਾ ਲੈਣਾ ਚੁਬਾਰੇ ਤੋਂ ਡਿੱਗ ਕੇ।

ਪਹਿਲੋਂ ਹੀ ਤੀਲੇ ਵਰਗਾ ਤਾਂ ਹੈਗਾ ਸੌਖਾ ਜੁੜਨਾ ਵੀ ਨਹੀਂ। ਅੱਛਾ ਆਪਾਂ part 5 ਕਿਥੇ ਛੱਡਿਆ ਸੀ ? ਮੈਨੂੰ ਲੱਗਦਾ ਸਕੂਲ ਤੋਂ ਵਿਸ਼ਨੂੰ ਛੋਲੇ ਪੂਰੀਆਂ ,ਸਦਾ ਨੰਦ ਐਂਡ ਸਨਜ਼ ,ਪਿਸ਼ੋਰੀ ਦੀ ਦੁਕਾਨ ਤੋਂ ਹੁੰਦੇ ਹੋਏ ਖੇਤਾਂ ਨੂੰ ਚਲੇ ਗਏ ਸੀ ਪੱਠੇ ਵੱਢਣ। ਆਹ ਅੱਜ ਦੇ ਜੁਆਕ Gym ਫ਼ੀਸ ਭਰਦੇ ਨੇ। ਸਾਡਾ Gym ਟੋਕਾ ਮਸ਼ੀਨ ਹੁੰਦੀ ਸੀ। ਤਿੰਨ ਮੱਝਾਂ, ਇੱਕ ਗਾਂ ,ਇੱਕ ਦੋ ਕੱਟੂ ਵੱਛੜੇ ਸਭ ਦਾ ਚਾਰਾ ਹੱਥ ਵਾਲੀ ਟੋਕਾ ਮਸ਼ੀਨ ਨਾਲ ਕੁਤਰ ਕੇ ਪਾਣਾ। ਨਲਕੇ ਗੇੜ ਕੇ ਪਾਣੀ ਪਿਲਾਉਣਾ। ਸਾਡੀ ਗੁੱਸੇਖੋਰ ਮੱਝ ਤਾਂ ਪਾਣੀ ਵੀ ਖਾਸਾ ਪੀ ਜਾਂਦੀ ਸੀ। ਗੁੱਸੇਖੋਰ ਤਾਂ ਲਿਖਿਆ ਕਿਤੇ ਸੰਗਲ ਤੁੜਵਾ ਲਵੇ ਸਾਰਾ ਪਿੰਡ ਤੌਬਾ ਕਰ ਜਾਂਦਾ ਸੀ। ਇਹ ਆਪਾਂ ਨਹੀਂ ਬੰਨਣੀ ਦੂਜੀ ਹੁੰਦੀ ਤਾਂ ਫ਼ੜ ਕੇ ਬੰਨ੍ਹ ਦਿੰਦੇ ਹਾਂ ਭਾਈ ਸੁਨੇਹਾ ਘਰ ਪਹੁੰਚਾ ਦਿੰਦੇ ਕੇ ਤੁਹਾਡੀ ਗੁੱਸੇਖੋਰ ਮਾਝ ਨੇ ਸੰਗਲ ਤੁੜਵਾ ਲਿਆ।

ਉਹ ਜੀ ਚਾਹੇ ਬੰਦਾ ਹੋਵੇ ਚਾਹੇ ਪਾਲਤੂ ਪਸ਼ੂ ਉਹਨੂੰ ਭੇਤ ਹੁੰਦਾ ਕੇ ਪੱਠੇ ਤਾਂ ਇਸ ਜੁਆਕ ਨੇ ਪਾਣੇ ਤੇ ਪਾਣੀ ਵੀ ਇਸ ਜੁਆਕ ਨੇ ਪਿਲਾਉਣਾ। ਇਸ ਨਾਲ ਗੁੱਸਾ ਨਹੀਂ ਦਿਖਾਉਣਾ। ਤਾਏ ਨੇ ਕਹਿਣਾ ਤੈਨੂੰ ਕਾਹਤੋਂ ਨਹੀਂ ਮਾਰਦੀ ਬਾਕੀ ਕੋਈ ਹੋਵੇ ਸਿੰਗਾ ਤੇ ਚੁੱਕ ਲੈਂਦੀ। ਮੈਂ ਆਖਦਾ ਤਾਇਆ ਮੇਰੀ smile ਤੇ ਮਰਦੀ -lol .

ਅੱਛਾ ਹੋਰ ਦੱਸਾਂ ਸਕੂਲ ਪੜ੍ਹਦੇ ਵੇਲੇ 10 ਵੀ ਕਲਾਸ ਤੋਂ ਬਾਅਦ ਗੰਨੇ ਪੀੜਨੇ ,ਗੁੜ ਕੱਢਣਾ , ਬਾਜਰਾ ਬੀਜਣਾ ,ਛਲੀਆਂ ਬੀਜਣੀਆਂ, ਫਸਲਾਂ ਗੁੱਡਣੀਆਂ, ਸਿੰਜਾਈ ਕਰਨੀ ਲੱਸੀ ਰਿੜਕਣੀ .ਆਹ ਸਾਰੇ ਕੰਮ ਬੜੀ ਆਸਾਨੀ ਨਾਲ ਤੇ ਬਹੁਤ ਤੇਜ਼ੀ ਨਾਲ ਕਰ ਲਿਆ ਕਰਦਾ ਸੀ। ਉਹ ਫੇਰ ਬੰਟੇ ਖੇਡਣ ,ਪਤੰਗਬਾਜ਼ੀ ਬਗੈਰਾ ਲਈ ਵੀ ਤਾਂ ਸਮਾਂ ਬਚਾਉਣਾ ਹੁੰਦਾ ਸੀ। ਮੇਰੇ ਕੁਝ ਦੋਸਤ ਕਹਿੰਦੇ ਹੁੰਦੇ ਸੀ ਬੜਾ ਫੁਰਤੀਲਾ ਯਾਰ। ਹੁਣੇ ਹੁਣੇ ਚਾਰਾ ਲੈਣ ਗਿਆ ਸੀ , ਨਹਾ (ਇਸ਼ਨਾਨ ) ਕੇ ਬੰਟੇ ਖੇਡਣ ਫੇਰ ਸਾਡੇ ਤੋਂ ਪਹਿਲਾਂ ਪਹੁੰਚ ਗਿਆ।

ਸਾਡੇ ਪਿੰਡ ਦੇ ਮੋੜ ਤੇ ਬਾਹਰਲਿਆਂ ਦਾ ਘਰ ਜਿਥੇ ਵੱਡਾ ਸਾਰਾ ਪਿੱਪਲ ਹੁੰਦਾ ਸੀ। ਉਸ ਦੀ ਚਾਵੇ 4-5 ਗਰੁੱਪ ਬੰਟੇ ਖੇਡਦੇ ਹੁੰਦੇ ਸੀ। ਮੈਂ ਇੱਕ ਵਾਰ ਸਾਰੇ ਬੰਟੇ ਹਾਰ ਗਿਆ ,ਸੌਂਦੀ (ਦਸੌਂਦਾ ਸਿੰਘ ) ਦੇ ਮੁੰਡੇ ਨੇ ਲਲਕਾਰ ਕੇ ਕਿਹਾ ਪੰਜ ਉਧਾਰੇ ਲੈ ਲਾ ਖੇਡ ਦਾ ਮੈਦਾਨ ਛੱਡ ਕੇ ਨਾ ਭੱਜ। ਇੱਕ ਤਾਂ ਮੈਨੂੰ ਤੂਤਾਂ ਵਾਲੇ ਖੂਹ ਵਾਲੇ ਧੰਨੇ ਸ਼ਾਹ ਦਾ ਡਰ ਖਾਵੇ ਕੇ ਯਾਰ ਕਰਜ਼ੇ ਥੱਲੇ ਦੇਣ ਨੂੰ ਫਿਰਦਾ ਸੌਂਦੀ ਦਾ ਮੁੰਡਾ , ਪਰ ਲਲਕਾਰ ਨੂੰ ਅਣਦੇਖਿਆ ਵੀ ਕਿਵੇਂ ਕਰਦਾ। ਮੈਂ ਕਿਹਾ ਲਿਆ ਪਰ ਖੇਡਣਾ ਨੱਕਾ ਪੂਰ ਫਿਰ। ਉਸਨੇ ਮੰਨ ਲਿਆ , ਹੋਇਆ ਫਿਰ ਇੰਜ ਮੈਂ 500 ਬੰਟੇ ਜਿੱਤ ਕੇ ਘਰੇ ਲੈ ਕੇ ਗਿਆ। ਪੰਜ ਉਧਾਰੇ ਲਏ ਉਸੇ ਵੇਲੇ ਚੁਕਤਾ ਕੀਤਾ ਤੇ ਪੁੱਛਿਆ ਹੋਰ ਖੇਡਣਾ ਕਹਿੰਦਾ ਨਹੀਂ ਯਾਰ ਕੱਲ੍ਹ ਕਿਵੇਂ ਖੇਡਾਂਗਾ।

ਅੱਛਾ ਗੁੜ ਕੱਢਣ ਦੀ ਸਾਰੀ ਵਿਧੀ ਲਿਖ ਦਿੰਦਾ ਨਵੇਂ ਜੁਆਕਾਂ ਨੂੰ ਪਤਾ ਲੱਗ ਜਾਉ। ਪਹਿਲਾਂ ਬਗੂੜੀ ਨਾਲ ਗੰਨੇ ਵੱਢਣੇ , ਫਿਰ ਗੰਨੇ ਛਿਲ੍ਹਣੇ, ਅੱਗ ਕੁਤਰ ਕੇ ਪਸ਼ੂਆਂ ਨੂੰ ਪਾਣਾ ਗੰਨੇ ਗੱਡੇ ਤੇ ਲੱਦ ਕੇ ਵੇਲਣੇ ਲਾਗੇ ਸੁੱਟ ਦੇਣੇ। ਏਨਾ ਕੰਮ ਪਹਲੇ ਦਿਨ ਕਰਨਾ। ਦੂਜੇ ਦਿਨ ਸਕੂਲ ਤੋਂ ਬਾਅਦ ਗੰਨੇ ਪੀੜ ਕੇ ਰਸ ਕੱਢ ਕੇ। ਚੁੱਬਾ ਝੌਖ ਕੇ ,ਪੱਤ ਨਿਖ਼ਾਰ ਕੇ , ਪੇਸੀਆਂ ਲਗਾਉਣੀਆਂ ਅੰਗਰੇਜ਼ੀ ਦੋ ਸ਼ਬਦ (crystallization process )

ਇਹ ਕੰਮ ਸਾਰੇ ਮੇਰੇ ਜਿੰਮੇ ਹੁੰਦੇ ਸੀ। ਚਾਰ ਪੀਪਿਆਂ ਦੀ ਇੱਕ ਪੱਤ। ਮੇਰਾ Style ਹੁੰਦਾ ਸੀ ਜਿੰਨੀ ਵਾਰ ਕੰਮ ਛੇੜਨਾ ਚਾਰ ਪੱਤਾਂ ਕੱਢ ਕੇ ਘਰ ਜਾਣਾ ਹਨੇਰਾ ਹੁੰਦਾ ਹੋ ਜਾਵੇ ਫਿਰ। ਜਾ ਫਿਰ ਐਤਵਾਰ ਦਾ plan ਕਰਨਾ ਸਵੇਰੇ ਤੜ੍ਹਕੇ ਸ਼ੁਰੂ ਕਰਨਾ।

ਅਸੀਂ ਚਾਰ ਪੰਜ ਪੱਕੇ ਆੜੀ ਹੁੰਦੇ ਸੀ ਜੇ ਲੋੜ ਪਵੇ ਮੱਦਦ ਕਰ ਦਈ ਸੀ ਇੱਕ ਦੂਜੇ ਦੀ। ਫਿਰ ਅਸੀਂ ਸੰਗਤਰੇ ਵੀ ਤਾਂ ਤੋੜਨੇ ਹੁੰਦੇ ਸੀ ਚੋਰੀ ਚੋਰੀ -lol . ਪਿੱਪਲ ਥੱਲੇ ਬਹੁਤ ਖੇਡਾਂ ਖੇਡਦੇ ਸੀ। ਚੀਕਣੀ ਮਿੱਟੀ ਦੇ ਟ੍ਰੈਕਟਰ ਟਰਾਲੀ ,ਬਲਦ ਗੱਡਾ ਸਭ ਕੁਝ ਬਣਾ ਲਈਦਾ ਸੀ। ਬਸ raw material ਕਿੱਦਾਂ same ਹੀ ਵਰਤ ਲਈਦਾ ਸੀ ਚੀਕਣੀ ਮਿੱਟੀ। ਵਾਹਲਾ economic material ਹੁੰਦਾ ਸੀ।

ਅਰੇ ਯਾਰ time ਬਹੁਤ ਹੋ ਗਿਆ। ਇੰਜ ਕਰਦਾ ਬਾਕੀ ਅਗਲੇ ਸੋਮਵਾਰ ਕਿਸ਼ਤ 7 ਚ। Bye For Now ਮੁਸਕੁਰਾਉਂਦੇ ਹੀ ਜਾਓ।

Pictures - Google search creative commons