Nature or God ?

ਬਚਪਨ ਵਿਚ ਵੀ  ਅਤੇ ਜਵਾਨੀ ਚ ਵੀ ਮੈਂ ਬੇਬੇ ਬਾਪੂ ਨੂੰ ਪੁੱਛਦਾ ਹੁੰਦਾ ਸੀ ਇਹ ਕਿਤਾਬਾਂ ਏਨੀਆਂ ਮੋਟੀਆਂ ਕਾਹਤੋਂ ਹੁੰਦੀਆਂ। 

ਕੋਈ ਸੰਖੇਪ ਚ ਗੱਲ ਕਿਓਂ ਨਹੀਂ ਕਹਿ ਦਿੰਦਾ ਏਧਰ ਉਧਰ ਦੀਆਂ ਚੇਪਣ ਨਾਲੋਂ ?

ਬਾਪੂ ਪੁਛਦਾ ਸੀ ਕਿਹੜੀਆਂ ਕਿਤਾਬਾਂ ਬਾਰੇ ਪੁੱਛ ਰਿਹਾਂ - ਧਾਰਮਿਕ ਕਿ ਸਕੂਲ ਵਾਲੀਆਂ।

ਮੈਂ ਕਹਿੰਦਾ ਸੀ ਦੋਨੋ ਹੀ - ਚਾਹੇ Physics ,Chemistry, Math ,History ਹੋਵੇ ਜਾ ਕਿਸੇ ਧਾਰਮਿਕ ਵਿਸ਼ੇ ਤੇ ਹੋਵੇ। ਲਿਖਿਆ ਬਹੁਤ ਕੁਝ ਹੁੰਦਾ ਜ਼ਿੰਦਗੀ ਚ ਕੰਮ ਬਹੁਤ ਘੱਟ ਆਉਂਦਾ।

ਸਿਰਫ ਕਿਤਾਬਾਂ ਹੀ ਨਹੀਂ ਗ੍ਰੰਥ ਵੀ ਬਹੁਤ ਵੱਡੇ ਵੱਡੇ  ਲਿਖੇ ਗਏ ਨੇ। ਕੁਝ ਬੇਸਿਕ ਹੋਵੇ ਸੰਖੇਪ ਜਿਹਾ ਜਿਹੜਾ ਬੰਦੇ ਦੇ ਸਮਝ ਲੱਗ ਜਾਵੇ ਤੇ ਜ਼ਿੰਦਗੀ ਚ ਲਾਗੂ ਕੀਤਾ ਜਾ ਸਕੇ।

ਬਾਪੂ ਅੱਗੋਂ ਕਹਿੰਦਾ "ਆਪਣੀ ਉਮਰ ਤੋਂ ਅਗਾਂਹ ਦੇ ਸਵਾਲ ਨਾ ਪੁੱਛਿਆ ਕਰ।"

ਚਾਰ ਆਖਰ ਪੜ੍ਹ ਲੈ ਨਹੀਂ ਤਾਂ ਰੋਜ਼ੀ ਰੋਟੀ ਕਮਾਉਣੀ ਵੀ ਔਖੀ ਹੋ ਜਾਣੀ।

ਮੈਂ ਅੱਗੋਂ ਫੇਰ ਸਵਾਲ ਕਰਦਾ " ਨਾਲੇ ਕਹਿੰਦੇ ਉਹ ਸੈਲ ਪੱਥਰ ਵਿਚਲੇ ਜੀਵਾਂ  ਨੂੰ ਵੀ ਰਿਜ਼ਕ ਦਿੰਦਾ। " 

ਫਿਰ ਮੇਰਾ ਫਿਕਰ ਹੀ ਨਾ ਹੋਊ ਉਸਨੂੰ , ਜਿਸ ਦੇ ਵੀ ਹਵਾਲੇ ਨਾਲ ਇਹ ਕਹਿੰਦੇ ਹੋ।

ਇਹੋ ਜਿਹੇ ਸਵਾਲ ਤੋਂ ਕਤਰਾ ਕੇ ਬਾਪੂ ਕਹਿੰਦਾ "ਲੱਗ ਜਾਓ ਪਤਾ ਤੈਨੂੰ "

ਲਓ ਲੱਗ ਗਿਆ ਪਤਾ

ਰੱਬ ਤਾਂ ਰਾਜ਼ ਕਰਨ ਦੇ ਚਾਹਵਾਨ ਨੇ ਖੁਦ ਹੀ ਬਣਾ ਕੇ ਧਰਤੀ ਤੇ ਥਾਂ ਥਾਂ ਤੇ ਧਰਿਆ ਪਿਆ।

ਅਮੀਰ ਖਾਨ ਦੀ movie PK ਵਾਂਗ ਰੱਬ ਧਰਿਆ ਤਾਂ ਥਾਂ ਥਾਂ ਤੇ ਪਿਆ ਪਰ ਚੱਲਦਾ ਨਹੀਂ ,ਬੈਟਰੀ ਖਰਾਬ ਹੋ ਗਵਾ ਰੱਬ ਦਾ

ਸਾਰਾ ਰੋਜ਼ਗਾਰ ਦੁਨੀਆ ਦੇ 100 ਕੁ ਧਨਾਢਾਂ ਦੇ ਹੱਥ ਵਿਚ ਹੈ।  ਉਹ ਤਾਂ ਪੱਥਰਾਂ ਵਾਲੇ ਕੀੜਿਆਂ ਦੇ ਮੂੰਹ ਚੋ ਵੀ ਖੋਹ ਕੇ ਚਮਕਦਾਰ ਲਫਾਫਿਆਂ ਚ ਪੈਕ ਕਰਕੇ ਵੇਚਣਾ ਚਾਹੁੰਦੇ ਹਨ।

ਦੱਸੋ ਅੱਜ ਦੇ ਜ਼ਮਾਨੇ ਚ ਕੋਈ ਰੱਬ ਦਾ ਯਕੀਨ ਕਿਵੇਂ ਕਰ ਲਵੇਗਾ ??

ਹਾਂ ਜਿਹੜੇ ਕੁਦਰਤ ਦੀ ਗੱਲ ਕਰਦੇ ਉਹ ਸਮਝ ਚ ਆ ਜਾਂਦੀਆਂ ਕਿ ਠੀਕ ਹੈ ਰੁੱਖ , ਬੂਟੇ ਦੇ ਰੂਪ ਚ ਉੱਗਦੇ  ਤੇ 15-20 ਸਾਲ ਚ ਰੁੱਖ ਬਣਦੇ।  ਕੋਈ ਕੱਚੀ ਲੱਸੀ ਦੇ ਛਿੱਟੇ ਨਾਲ ਪੌਦਾ ਰੁੱਖ ਨਹੀਂ ਬਣਦਾ।

ਉਸਨੂੰ ਪਾਣੀ ,ਖਾਦ ਰੋਸ਼ਨੀ ਸਭ ਕੁਝ ਚਾਹੀਦਾ ਰੁੱਖ ਬਣਨ ਲਈ।

ਗਮਲੇ ਚ ਲਗਾ ਕੇ ਕਿਸੇ ਕਮਰੇ ਚ ਰੱਖਿਆ ਪੌਦਾ ਬੋਹੜ ਤੇ ਨਹੀਂ ਬਣਦਾ।

ਕਹਿਣ ਦਾ ਮਤਲਬ ਕੁਦਰਤ ਦੀ functionality ਤਾਂ ਸਮਝ  ਚ ਆਉਂਦੀ ਹੈ।

ਮੈਂ globe ਦਾ ਨਕਸ਼ਾ ਫਰੋਲ ਮਾਰਿਆ ਕੋਈ ਜਗ੍ਹਾ settlers ਨੇ ਅਜਿਹੀ ਛੱਡੀ ਹੀ ਨਹੀਂ ਜਿੱਥੇ ਕੁਦਰਤੀ ਜੀਵਨ ਬਤੀਤ ਕੀਤਾ ਜਾ ਸਕੇ।

ਇਹਨਾਂ ਦੇ ਹੈਲੀਕਾਪਟਰ ਅਤੇ  ਦਰੋਣ  ਧਰਤੀ ਦਾ ਚੱਪਾ ਚੱਪਾ ਫਰੋਲ ਕੇ ਜੀਵਾਂ ਦੇ ਮੂੰਹ ਚੋ ਅਨਾਜ ਖੋਹ ਕੇ ਸ਼ਾਨਦਾਰ packaging ਬਣਾ ਬਣਾ ਕੇ ਵੇਚਦੇ।

ਤਾਕਤ ਦਾ ਖੇਡ ਹੈ  - ਕੋਈ ਖੰਗਿਆ ਨਹੀਂ ਤੇ ਟੰਗਿਆ ਨਹੀਂ।

ਜਿਹਨਾਂ ਦੇਸ਼ਾਂ  ਤੇ ਹਮਲੇ ਹੋਏ ਕੋਈ ਰੱਬ ਨਹੀਂ ਬਹੁੜਿਆ, ਕੋਈ ਪੂਜਾ ,ਜੱਗ ਕੰਮ ਨਹੀਂ ਆਏ। 

"ਸੈਲ ਪੱਥਰ ਮੈ ਜੰਤ ਉਪਾਏ, ਤਾਂ ਕਾ ਰਿਜ਼ਕ ਅੱਗੇ ਕਰ ਧਰਿਆ " ਗਾਉਣ ਵਾਲੇ

ਆਪਣੀ ਧਰਤੀ ਤੇ ਅਨਾਜ ਨਾ ਉਗਾ ਕੇ ਦੂਜਿਆਂ ਦੇਸ਼ਾਂ ਵੱਲ ਵਹੀਰਾਂ ਘੱਤ ਲਾਈਨਾਂ ਚ ਲੱਗੇ ਮਿਲਦੇ।

ਕੀ  ਫਾਇਦਾ ਮੋਟੀਆਂ ਮੋਟੀਆਂ ਕਿਤਾਬਾਂ ਦਾ ਤੇ ਮੋਟੇ ਮੋਟੇ ਗ੍ਰੰਥਾਂ ਦਾ ਜਿਹੜੇ practical life ਚ ਕੋਈ ਖਾਸ ਕੰਮ ਨਹੀਂ ਆਉਂਦੇ।